Pathankot News: ਪਠਾਨਕੋਟ `ਚ ਤਿੰਨ ਸ਼ੱਕੀ ਵਿਅਕਤੀ ਦੇਖੇ ਜਾਣੇ ਮਗਰੋਂ ਪੁਲਿਸ ਚੌਕਸ
Pathankot News: ਪਠਾਨਕੋਟ ਦੇ ਸਰਹੱਦੀ ਇਲਾਕੇ ਵਿੱਚ ਮੁੜ ਤੋਂ ਤਿੰਨ ਸ਼ੱਕੀ ਸਖ਼ਸ਼ ਦਿਖਾਈ ਦਿੱਤੇ। ਪਠਾਨਕੋਟ ਦੇ ਸਰਹੱਦੀ ਇਲਾਕੇ ਦੇ ਪਿੰਡ ਸ਼ੋਡੀਆ ਵਿੱਚ ਤਿੰਨ ਸ਼ੱਕੀ ਵਿਅਕਤੀ ਦੇਖੇ ਜਾਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ। ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਫੋਰਸ ਦੇ ਨਾਲ ਮੌਕੇ ਉਤੇ ਮੌਜੂਦ ਸਨ। ਪੁਲਿਸ ਟੀਮਾਂ ਵੱਲੋਂ ਡ੍ਰੋਨ ਜ਼ਰੀਏ ਵੀ ਇਲਾਕੇ ਨੂੰ ਮਾਨਿਟਰ ਕੀਤਾ ਜਾ ਰਿਹਾ ਹੈ। ਪਿੰਡ ਦੀ ਇੱਕ ਔਰਤ ਵੱਲੋਂ ਤਿੰਨ ਸ਼ੱਕੀ ਵਿਅਕਤੀ ਦੇਖੇ ਜਾਣ ਦੀ ਜਾਣਕਾਰੀ ਦਿੱਤੀ ਗਈ।