Amritsar News: ਅੰਮ੍ਰਿਤਸਰ ਵਿੱਚ ਪੁਲਿਸ ਅਤੇ ਕਿਸਾਨ ਆਹਮੋ-ਸਾਹਮਣੇ
Amritsar News: ਅੰਮ੍ਰਿਤਸਰ ਦੇ ਪਿੰਡ ਨੰਗਲੀ ਵਿੱਚ ਪੁਲਿਸ ਇੱਕ ਕੋਠੀ ਨੂੰ ਕੁਰਕ ਕਰਨ ਪਹੁੰਚੀ ਅਤੇ ਪ੍ਰਸ਼ਾਸਨ ਖਿਲਾਫ ਕਾਰਵਾਈ ਕਰ ਰਹੇ ਕਿਸਾਨ ਨੇਤਾ ਨਾਲ ਝੜਪ ਹੋ ਗਈ। ਦਰਅਸਲ ਕਿਸਾਨ ਉੱਥੇ ਪਹੁੰਚੀ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਵਾਈ ਦਾ ਵਿਰੋਧ ਕਰ ਰਹੇ ਸਨ। ਪੁਲਿਸ ਕਿਸਾਨ ਆਗੂ ਕਰਮਜੀਤ ਸਿੰਘ ਨੰਗਲੀ ਨਾਲ ਹੱਥੋਪਾਈ ਕਰਦੀ ਨਜ਼ਰ ਆ ਰਹੀ ਹੈ। ਪ੍ਰਸ਼ਾਸਨਿਕ ਅਧਿਕਾਰੀ ਵੀ ਉਨ੍ਹਾਂ ਤੋਂ ਕਿਸੇ ਸਟੇਅ ਦੀ ਕਾਪੀ ਦੀ ਮੰਗ ਕਰਦੇ ਨਜ਼ਰ ਆ ਰਹੇ ਹਨ। ਕਿਸਾਨ ਆਗੂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਇੱਕ ਦੁਨਕਦਾਰ ਦਾ ਬੈਂਕ ਵਿੱਚ ਕਰਜ਼ਾ ਚੱਲ ਰਿਹਾ ਸੀ, ਕੋਰੋਨਾ ਤੋਂ ਪਹਿਲਾਂ ਕਰਜ਼ੇ ਦੀਆਂ ਕਿਸ਼ਤਾਂ ਸਹੀ ਢੰਗ ਨਾਲ ਅਦਾ ਕੀਤੀਆਂ ਜਾ ਰਹੀਆਂ ਸਨ ਪਰ ਬਾਅਦ ਵਿੱਚ ਜਦੋਂ ਕਿਸੇ ਪਾਸਿਓਂ ਆਮਦਨ ਨਾ ਹੋਣ ਕਾਰਨ ਕਿਸ਼ਤਾਂ ਟੁੱਟ ਗਈਆਂ।