Pong Dam Video: ਪੌਂਗ ਡੈਮ ਵਿੱਚ ਵਧਿਆ ਪਾਣੀ ਦਾ ਪੱਧਰ; ਪੰਜਾਬ `ਚ ਅਸਰ ਪੈਣ ਦਾ ਖਦਸ਼ਾ
ਹਿਮਾਚਲ ਪ੍ਰਦੇਸ਼ ਵਿੱਚ ਹੋ ਰਹੀ ਬਾਰਸ਼ ਕਾਰਨ ਇੱਥੇ ਭਾਖੜਾ ਡੈਮ ਦੇ ਪਾਣੀ ਦਾ ਪੱਧਰ ਵੱਧ ਰਿਹਾ ਹੈ। ਇਸ ਦੇ ਨਾਲ ਹੀ ਅੱਜ ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਝੀਲ ਦਾ ਪਾਣੀ ਦਾ ਪੱਧਰ ਵੱਧ ਕੇ 1387.70 ਫੁੱਟ ਹੋ ਗਿਆ ਹੈ, ਜੋ ਖ਼ਤਰੇ ਦੇ ਨਿਸ਼ਾਨ ਤੋਂ 28 ਫੁੱਟ ਹੇਠਾਂ ਹੈ। ਮਹਾਰਾਣਾ ਪ੍ਰਤਾਪ ਝੀਲ ਵਿੱਚ 2 ਲੱਖ ਕਿਊਸਿਕ ਪਾਣੀ ਦੀ ਆਮਦ ਹੈ। ਬੀਬੀਐਮਬੀ ਵੱਲੋਂ ਪੌਂਗ ਡੈਮ ਤੋਂ ਬਿਆਸ ਦਾ 18,500 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਜੋ ਪਾਵਰ ਹਾਊਸ ਦੀ ਟਰਬਾਈਨ ਰਾਹੀਂ ਦਰਿਆ ਵਿੱਚ ਛੱਡਿਆ ਜਾ ਰਿਹਾ ਸੀ।