Poonch army attack: ਪੁੰਛ ਅੱਤਵਾਦੀ ਹਮਲੇ `ਚ ਸ਼ਹੀਦ ਹੋਏ ਜਵਾਨ ਹਰਕ੍ਰਿਸ਼ਨ ਸਿੰਘ ਦਾ ਪਾਰਥੀਵ ਸਰੀਰ ਦੇਰ ਰਾਤ ਪਹੁੰਚਿਆ ਗਿਆ ਘਰ, ਮਾਪਿਆਂ ਦਾ ਹੋਇਆ ਬੁਰਾ ਹਾਲ
Apr 22, 2023, 08:39 AM IST
Poonch army attack: ਜੰਮੂ-ਕਸ਼ਮੀਰ ਦੇ ਪੁੰਛ ਇਲਾਕੇ 'ਚ ਹੋਏ ਅੱਤਵਾਦੀ ਹਮਲੇ 'ਚ 5 ਜਵਾਨ ਸ਼ਹੀਦ ਹੋਏ ਸਨ। ਜੰਮੂ ਸੂਬੇ ਦੇ ਪੀਰ ਪੰਜਾਲ ਘਾਟੀ ਦੇ ਪੁੰਛ ਜ਼ਿਲੇ 'ਚ ਵੀਰਵਾਰ ਨੂੰ ਹੋਏ ਇਕ ਵੱਡੇ ਅੱਤਵਾਦੀ ਹਮਲੇ 'ਚ 5 ਜਵਾਨ ਸ਼ਹੀਦ ਹੋ ਗਏ ਅਤੇ ਇਕ ਹੋਰ ਜ਼ਖਮੀ ਹੋ ਗਿਆ। ਸ਼ਹੀਦ ਹੋਏ ਜਵਾਨ ਹਰਕ੍ਰਿਸ਼ਨ ਸਿੰਘ ਦਾ ਪਾਰਥੀਵ ਸਰੀਰ ਦੇਰ ਰਾਤ ਜ਼ਿਲ੍ਹਾ ਬਟਾਲਾ ਪਿੰਡ ਤਲਵੰਡੀ ਬਰਥ ਵਿਖੇ ਘਰ ਪਹੁੰਚਿਆ ਗਿਆ। ਅੱਜ ਸਰਕਾਰੀ ਸਨਮਾਨਾਂ ਨਾਲ ਓਹਨਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।