Poonch army attack: ਪੁੰਛ ਅੱਤਵਾਦੀ ਹਮਲੇ `ਚ ਸ਼ਹੀਦ ਹੋਏ ਜਵਾਨ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਦਾ ਪਿੰਡ `ਚ ਕੀਤਾ ਜਾ ਰਿਹਾ ਇੰਤਜ਼ਾਰ...
Apr 22, 2023, 09:13 AM IST
Poonch army attack: ਜੰਮੂ-ਕਸ਼ਮੀਰ ਦੇ ਪੁੰਛ ਇਲਾਕੇ 'ਚ ਹੋਏ ਅੱਤਵਾਦੀ ਹਮਲੇ 'ਚ 5 ਜਵਾਨ ਸ਼ਹੀਦ ਹੋਏ ਸਨ। ਸ਼ਹੀਦ ਹੋਏ 5 ਜਵਾਨਾਂ ਵਿਚੋਂ ਚਾਰ ਜਵਾਨ ਪੰਜਾਬ ਦੇ ਰਹਿਣ ਵਾਲੇ ਤੇ ਇਕ ਜਵਾਨ ਉੜੀਸਾ ਦਾ ਰਹਿਣ ਵਾਲਾ ਸੀ। ਦੋਰਾਹਾ ਵਿਖੇ ਸ਼ਹੀਦ ਜਵਾਨ ਮਨਦੀਪ ਸਿੰਘ ਦੇ ਪਿੰਡ ਚਣਕੋਈਆਂ ਕਲਾਂ ਵਿਖੇ ਜਵਾਨ ਦੀ ਮ੍ਰਿਤਕ ਦੇਹ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਮਨਦੀਪ ਸਿੰਘ ਦਾ ਮਾਸੂਮ ਪੁੱਤ ਤਿਰੰਗਾ ਲੈਕੇ ਆਪਣੇ ਪਿਤਾ ਦੇ ਅੰਤਿਮ ਦੀਦਾਰ ਲਈ ਖੜ੍ਹਾ ਨਜ਼ਰ ਆ ਰਿਹਾ ਹੈ।