Punjab Floods 2023: `ਹੜ੍ਹਾਂ ਦਾ ਮੁਆਵਜ਼ਾ ਛੇਤੀ ਤੋਂ ਛੇਤੀ ਪੀੜਤਾਂ ਤੱਕ ਪੁੱਜਦਾ ਕਰ ਦਿਓ,` ਰਾਜਾ ਵੜਿੰਗ ਦੀ ਪੰਜਾਬ ਸਰਕਾਰ ਨੂੰ ਅਪੀਲ
Aug 08, 2023, 14:26 PM IST
PPCC President Raja Warring on Punjab Floods 2023: ਪੰਜਾਬ ਕਾਂਗਰਸ ਵੱਲੋਂ ਲਗਾਤਾਰ ਹੜ੍ਹ ਪ੍ਰਭਾਵਿਤ ਲੋਕ ਦੇ ਲਈ ਢੁਕਵੇਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ। ਅਜਿਹੇ 'ਚ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵੱਲੋਂ ਬੀਤੇ ਦਿਨ ਮਾਨਸਾ ਵਿਖੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਇੱਕ ਟਵੀਟ ਕਰਦਿਆਂ ਕਿਹਾ ਗਿਆ, "ਅਸੀਂ ਵਾਰ-ਵਾਰ ਸਰਕਾਰ ਨੂੰ ਕਹਿੰਦੇ ਆ ਰਹੇ ਹਾਂ ਕਿ ਹੜ੍ਹਾਂ ਦਾ ਮੁਆਵਜ਼ਾ ਛੇਤੀ ਤੋਂ ਛੇਤੀ ਪੀੜਤਾਂ ਤੱਕ ਪੁੱਜਦਾ ਕਰ ਦਿਓ। ਉਹਨਾਂ ਨੇ ਆਪਣਾ ਸਭ ਕੁੱਝ ਗਵਾ ਲਿਆ ਹੈ। ਪਹਿਲਾਂ ਵੀ ਤੁਹਾਡੀ ਨਾਲਾਇਕੀ ਤੇ ਅਣਗਹਿਲੀ ਕਰਕੇ ਹੜ੍ਹਾਂ ਦੀ ਤਬਾਹੀ ਦੁੱਗਣੀ ਹੋਈ ਹੁਣ ਤੁਸੀਂ ਸਮੇਂ ਸਿਰ ਮੁਆਵਜ਼ਾ ਨਾ ਦੇ ਕੇ ਉਹਨਾਂ ਨੂੰ ਖੁਦਕੁਸ਼ੀ ਲਈ ਮਜ਼ਬੂਰ ਕਰ ਰਹੇ ਹੋ। ਕਿਰਪਾ ਕਰਕੇ ਪੰਜਾਬ ਵੱਲ ਧਿਆਨ ਦਿਓ! ਬਿਨਾ ਗਿਰਦਾਵਰੀ ਮੁਆਵਜ਼ਾ ਦੇਣ ਦਾ ਵਾਅਦਾ ਕਰਨ ਵਾਲੇ ਭਗਵੰਤ ਮਾਨ ਜੀ ਕਿੱਥੇ ਹੋ?"