Ajnala News: ਅਜਨਾਲਾ `ਚ ਵੱਡੀ ਸਕ੍ਰੀਨ `ਤੇ ਵਿਖਾਇਆ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ, ਕੈਬਨਿਟ ਮੰਤਰੀ ਵੱਲੋਂ ਲੰਗਰ ਦੀ ਸੇਵਾ
ਇਤਿਹਾਸਕ ਨਗਰੀ ਅਯੁੱਧਿਆ ਵਿਖੇ ਹੋ ਰਹੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਨੂੰ ਲੈ ਕੇ ਜਿੱਥੇ ਰਾਮ ਭਗਤਾਂ ਵਿੱਚ ਵੱਡੇ ਪੱਧਰ ਉਤੇ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਉਸ ਦੇ ਚੱਲਦੇ ਅਜਨਾਲਾ ਵਿੱਚ ਹਿੰਦੂ ਭਾਈਚਾਰੇ ਵੱਲੋਂ ਇੱਕ ਵੱਡੀ ਐਲਈਡੀ ਲਗਾ ਕੇ ਲੋਕਾਂ ਨੂੰ ਅਯੁੱਧਿਆ ਦਾ ਲਾਈਵ ਪ੍ਰਸਾਰਨ ਦਿਖਾਇਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ਅੱਜ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪਹੁੰਚ ਕੇ ਸਭ ਤੋਂ ਪਹਿਲਾਂ ਪੂਜਾ ਕੀਤੀ ਗਈ। ਇਸ ਮੌਕੇ ਲੰਗਰ ਦੀ ਸ਼ੁਰੂਆਤ ਕੀਤੀ ਗਈ। ਧਾਲੀਵਾਲ ਨੇ ਕਿਹਾ ਕਿ ਰਾਮ ਮੰਦਰ ਬਣਨ ਦੀ ਖੁਸ਼ੀ ਵਿੱਚ ਅੱਜ ਪ੍ਰਾਣ ਪ੍ਰਤਿਸ਼ਠਾ ਸਮਾਗਮ ਹੋ ਰਿਹਾ ਹੈ ਜਿਸ ਨੂੰ ਲੈ ਕੇ ਹਰ ਰਾਮ ਭਗਤ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਉਹ ਇਸ ਦਿਹਾੜੇ ਮੌਕੇ ਸਾਰੇ ਭਾਰਤੀਆਂ ਨੂੰ ਵਧਾਈ ਦਿੰਦੇ ਹਨ।