Cotton Candy: ਕੀ `ਬੁੱਢੀ ਮਾਈ ਦੇ ਝਾਟੇ` ਭੁਲੇਖੇ ਹੁਣ ਤੱਕ ਖਾਂਦੇ ਰਹੇ ਜ਼ਹਿਰ ?, ਲੱਗੀ ਪੂਰਨ ਪਾਬੰਦੀ
ਮਨਪ੍ਰੀਤ ਸਿੰਘ Tue, 27 Feb 2024-6:02 pm,
Cotton Candy: ਜੇਕਰ ਤੁਸੀਂ ਕਿਸੇ ਵੀ ਸ਼ਾਪਿੰਗ ਮਾਲ ਜਾਂ ਕਿਸੇ ਵੀ ਮੇਲੇ ਵਿੱਚ ਜਾਓਗੇ ਤਾਂ ਤੁਹਾਨੂੰ ਇਹ ਗੁਲਾਬੀ ਕੈਂਡੀ ਨਜ਼ਰ ਆਵੇਗੀ। ਬੱਚੇ ਇਸ ਕੈਂਡੀ ਨੂੰ ਬਹੁਤ ਪਸੰਦ ਕਰਦੇ ਹਨ। ਅਤੇ ਉਹ ਹਮੇਸ਼ਾ ਤੁਹਾਨੂੰ ਇਸ ਲਈ ਜ਼ਿੱਦ ਕਰਦੇ ਰਹਿੰਦੇ ਹਨ, ਪਰ ਹੋ ਸਕਦਾ ਹੈ ਕਿ ਅੱਜ ਤੋਂ ਬਾਅਦ ਤੁਸੀਂ ਆਪਣੇ ਬੱਚਿਆਂ ਨੂੰ ਇਸ ਤੋਂ ਦੂਰ ਰੱਖੋਗੇ। ਇਸ ਦਾ ਕਾਰਨ ਹੈ ਇਸ ਦਾ ਰੰਗ, ਹਾਂ ਇਸ ਦਾ ਗੁਲਾਬੀ ਰੰਗ।ਹਾਲ ਹੀ 'ਚ ਫੂਡ ਐਂਡ ਸੇਫਟੀ ਡਿਪਾਰਟਮੈਂਟ ਨੇ ਆਪਣੀ ਜਾਂਚ 'ਚ ਪਾਇਆ ਕਿ ਇਸ ਕਾਟਨ ਕੈਂਡੀ ਨੂੰ ਗੁਲਾਬੀ ਕਰਨ ਲਈ ਕੈਮੀਕਲ ਦੀ ਵਰਤੋਂ ਕੀਤੀ ਗਈ ਹੈ। ਉਸ ਰਸਾਇਣ ਦਾ ਨਾਮ ਰੋਡਾਮਾਇਨ ਬੀ ਹੈ, ਜੋ ਕੱਪੜੇ, ਚਮੜੇ ਅਤੇ ਕਾਗਜ਼ ਦੀਆਂ ਫੈਕਟਰੀਆਂ ਨੂੰ ਰੰਗਣ ਵਿੱਚ ਵਰਤਿਆ ਜਾਂਦਾ ਹੈ।