ਸੰਤੋਖ ਸਿੰਘ ਚੌਧਰੀ ਦੇ ਘਰ ਪਹੁੰਚੇ ਪ੍ਰਤਾਪ ਸਿੰਘ ਬਾਜਵਾ ਤੇ ਪ੍ਰਗਟ ਸਿੰਘ, ਭਾਰਤ ਜੋੜੋ ਯਾਤਰਾ ਦੌਰਾਨ ਹੋਈ ਮੌਤ ਦਾ ਜਤਾਇਆ ਦੁੱਖ
Jan 14, 2023, 13:52 PM IST
ਭਾਰਤ ਜੋੜੋ ਯਾਤਰਾ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਹੋਈ ਮੌਤ ਦਾ ਦੁੱਖ ਕਰਨ ਤਾਪ ਸਿੰਘ ਬਾਜਵਾ ਤੇ ਪ੍ਰਗਟ ਸਿੰਘ ਉਹਨਾਂ ਨੇ ਘਰ ਪਹੁੰਚੇ ਸਨ। ਦੱਸ ਦਈਏ ਕਾਂਗਰਸ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਜਿਹਨਾਂ ਦੀ ਉਮਰ 76 ਸੀ ਅੱਜ ਸਵੇਰੇ ਪੰਜਾਬ ਵਿੱਚ ਭਾਰਤ ਜੋੜੋ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਲੰਧਰ ਤੋਂ ਪਾਰਟੀ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਪੰਜਾਬ ਦੇ ਫਿਲੌਰ ਵਿੱਚ ਪੈਦਲ ਮਾਰਚ ਦੌਰਾਨ ਡਿੱਗ ਪਏ ਤੇ ਓਹਨਾਂ ਨੂੰ ਐਂਬੂਲੈਂਸ ਵਿੱਚ ਫਗਵਾੜਾ ਦੇ ਹਸਪਤਾਲ ਲਿਜਾਇਆ ਗਿਆ ਸੀ ਜਿਥੇ ਓਹਨਾਂ ਦੀ ਮੌਤ ਹੋ ਗਈ।