Priyanka Chopra Video: ਪਰਿਨੀਤੀ ਚੋਪੜਾ ਦੇ ਵਿਆਹ ਦੇ ਮਹੀਨਾ ਮਗਰੋਂ ਪ੍ਰਿਅੰਕਾ ਚੋਪੜਾ ਭਾਰਤ ਪੁੱਜੀ
ਗਲੋਬਲ ਸਟਾਰ ਪ੍ਰਿਅੰਕਾ ਚੋਪੜਾ ਦੀ ਚਚੇਰੀ ਭੈਣ ਅਤੇ ਬਾਲੀਵੁੱਡ ਅਭਿਨੇਤਰੀ ਪਰਿਣੀਤੀ ਚੋਪੜਾ ਨੇ ਹਾਲ ਹੀ 'ਚ 'ਆਪ' ਨੇਤਾ ਰਾਘਵ ਚੱਢਾ ਨਾਲ ਵਿਆਹ ਕਰਵਾ ਲਿਆ ਹੈ ਪਰ ਕੁਝ ਕਾਰਨਾਂ ਕਰਕੇ ਪ੍ਰਿਅੰਕਾ ਇਸ ਵਿਆਹ ਦਾ ਹਿੱਸਾ ਨਹੀਂ ਬਣ ਸਕੀ। ਹੁਣ ਪ੍ਰਿਅੰਕਾ ਆਪਣੀ ਭੈਣ ਦੇ ਵਿਆਹ ਤੋਂ ਕਰੀਬ ਇੱਕ ਮਹੀਨੇ ਬਾਅਦ ਭਾਰਤ ਪਹੁੰਚੀ ਹੈ। ਹਾਲ ਹੀ 'ਚ ਪ੍ਰਿਅੰਕਾ ਨੂੰ ਮੁੰਬਈ ਏਅਰਪੋਰਟ ਦੇ ਬਾਹਰ ਦੇਖਿਆ ਗਿਆ। ਜਿੱਥੋਂ ਉਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਜਿਸ 'ਚ ਉਹ ਸਧਾਰਨ ਪਰ ਸਟਾਈਲਿਸ਼ ਅਵਤਾਰ 'ਚ ਨਜ਼ਰ ਆ ਰਹੀ ਹੈ।