Protest Against Budget: ਪੰਜਾਬ ਦੇ ਸੰਸਦ ਮੈਂਬਰਾਂ ਨੇ ਕੇਂਦਰੀ ਬਜਟ ਦੇ ਮੁੱਦੇ `ਤੇ ਕੀਤਾ ਰੋਸ ਪ੍ਰਦਰਸ਼ਨ
Protest Against Budget: ਕੇਂਦਰੀ ਬਜਟ ਦੇ ਮੁੱਦੇ ਉਤੇ ਪੰਜਾਬ ਦੇ ਸੰਸਦ ਮੈਂਬਰਾਂ ਨੇ ਰੋਸ ਪ੍ਰਦਰਸ਼ਨ ਕੀਤਾ। ਸੰਸਦ ਮੈਂਬਰਾਂ ਨੇ ਬਜਟ ਪੰਜਾਬ ਲਈ ਜ਼ੀਰੋ ਪੋਸਟਰ ਹੱਥ ਚੁੱਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਇਕਸੁਰ ਵਿੱਚ ਕੇਂਦਰੀ ਬਜਟ ਦਾ ਵਿਰੋਧ ਕੀਤਾ। ਅਨੰਦਪੁਰ ਸਾਹਿਬ ਤੋਂ ਮਾਲਵਿੰਦਰ, ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ, ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਚੰਨੀ, ਫਿਰੋਜ਼ਪੁਰ ਸੰਸਦ ਮੈਂਬਰ ਸ਼ੇਰ ਸਿੰਘ, ਰਾਘਵ ਚੱਢਾ ਅਤੇ ਬਲਬੀਰ ਸਿੰਘ ਦੇ ਨਾਲ ਸੰਦੀਪ ਪਾਠਕ ਵੀ ਨਜ਼ਰ ਆਏ।