PSEB 5th class result: PSEB ਵੱਲੋਂ 5ਵੀਂ ਜਮਾਤ ਦੇ ਨਤੀਜਿਆਂ ਦਾ ਹੋਇਆ ਐਲਾਨ, ਮਾਨਸਾ `ਚ ਪਿੰਡ ਤੇ ਪਰਿਵਾਰ `ਚ ਖੁਸ਼ੀ ਦਾ ਮਾਹੌਲ
Apr 07, 2023, 09:39 AM IST
PSEB 5th class result: ਪੰਜਾਬ ਸਕੂਲ ਸਿੱਖਿਆ ਬੋਰਡ(PSEB) ਵੱਲੋਂ 5ਵੀਂ ਕਲਾਸ(PSEB 5th class result) ਦੇ ਨਤੀਜਿਆਂ ਦਾ ਐਲਾਨ ਹੋ ਗਿਆ ਹੈ। ਮਾਨਸਾ ਜ਼ਿਲ੍ਹੇ ਦੇ ਇੱਕੋ ਪਿੰਡ ਤੇ ਇੱਕੋ ਸਕੂਲ ਦੀਆਂ ਦੋ ਬੱਚੀਆਂ ਨੇ ਪੰਜਾਬ ਵਿੱਚੋਂ ਪਹਿਲਾ ਤੇ ਦੂਸਰਾ ਸਥਾਨ ਹਾਸਲ ਕਰ ਪੰਜਾਬ ਦੇ ਵਿੱਚ ਪਿੰਡ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਸਿੱਖਿਆ ਵਿਭਾਗ ਅਤੇ ਪਿੰਡ ਵਾਸੀ ਅਤੇ ਸਕੂਲ ਸਟਾਫ ਵੱਲੋਂ ਘਰ ਪਹੁੰਚ ਕੇ ਸਨਮਾਨ ਕੀਤਾ ਗਿਆ ਅਤੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ, ਵੀਡੀਓ 'ਚ ਜਾਣੋ ਪੂਰੀ ਖ਼ਬਰ..