PU election 2024: ਪੰਜਾਬ ਯੂਨੀਵਰਸਿਟੀ `ਚ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਅੱਜ, ਪ੍ਰਧਾਨਗੀ ਅਹੁਦੇ ਲਈ 3 ਕੁੜੀਆਂ ਸਮੇਤ 9 ਉਮੀਦਵਾਰ ਮੈਦਾਨ `ਚ
PU election 2024: ਪੰਜਾਬ ਯੂਨੀਵਰਸਿਟੀ ਸਮੇਤ ਸ਼ਹਿਰ ਦੇ 10 ਕਾਲਜਾਂ ਵਿੱਚ ਵਿਦਿਆਰਥੀ ਕੌਂਸਲ ਚੋਣਾਂ ਲਈ ਅੱਜ ਵੋਟਾਂ ਪੈਣਗੀਆਂ। ਚੋਣਾਂ ਵਿੱਚ ਕਿਸਮਤ ਅਜ਼ਮਾਉਣ ਵਾਲੇ 139 ਉਮੀਦਵਾਰਾਂ ਦੀ ਜਿੱਤ ਜਾਂ ਹਾਰ ਦਾ ਫੈਸਲਾ 56252 ਵਿਦਿਆਰਥੀ ਕਰਨਗੇ। ਵੋਟਿੰਗ ਸਵੇਰੇ 9.30 ਵਜੇ ਸ਼ੁਰੂ ਹੋਵੇਗੀ। ਨਤੀਜਾ ਵੀ ਰਾਤ 8 ਵਜੇ ਤੱਕ ਐਲਾਨ ਦਿੱਤਾ ਜਾਵੇਗਾ.ਪੀਯੂ ਵਿੱਚ ਪ੍ਰਧਾਨ ਦੇ ਅਹੁਦੇ ਲਈ ਨੌਂ, ਮੀਤ ਪ੍ਰਧਾਨ ਲਈ ਪੰਜ, ਸਕੱਤਰ ਲਈ ਚਾਰ ਅਤੇ ਸੰਯੁਕਤ ਸਕੱਤਰ ਲਈ ਛੇ ਉਮੀਦਵਾਰਾਂ ਵਿਚਾਲੇ ਮੁਕਾਬਲਾ ਹੈ। ਕੁੱਲ ਚਾਰ ਮਹਿਲਾ ਉਮੀਦਵਾਰ ਹਨ, ਜਿਨ੍ਹਾਂ ਵਿੱਚੋਂ ਤਿੰਨ ਨੇ ਪ੍ਰਧਾਨ ਅਤੇ ਇੱਕ ਨੇ ਮੀਤ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਭਰੀ ਹੈ।