ਅਬੋਹਰ ਪੁਲਿਸ ਨੇ ਵੱਖ-ਵੱਖ ਸ਼ਹਿਰਾਂ `ਚ ਲੁੱਟਾਂ ਕਰਨ ਵਾਲੇ ਗਿਰੋਹ ਦੇ 2 ਮੈਂਬਰ ਕੀਤੇ ਕਾਬੂ, ਝੁੱਗੀਆਂ ਬਣਾ ਕੇ ਰਹਿੰਦੇ ਸੀ ਲੁਟੇਰੇ
Jan 24, 2023, 11:39 AM IST
ਅਬੋਹਰ ਦੀ ਨਗਰ ਥਾਣਾ ਪੁਲਿਸ ਨੇ ਸ਼ਹਿਰ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮੋਬਾਈਲ ਗੈਂਗ ਦਾ ਪਰਦਾਫਾਸ਼ ਕੀਤਾ ਹੈ। ਮਾਮਲੇ 'ਚ ਪੁਲਿਸ ਨੇ ਤਰਨਤਾਰਨ ਦੇ ਰਹਿਣ ਵਾਲੇ ਦੋ ਲੋਕਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਦੇ ਮੁਤਾਬਿਕ ਇਸ ਗਿਰੋਹ ਦੇ ਲੋਕ ਪਹਿਲਾਂ ਸ਼ਹਿਰ ਵਿਚ ਝੁੱਗੀ ਝੌਂਪੜੀ ਬਣਾ ਕੇ ਆਪਣਾ ਅੱਡਾ ਬਣਾਉਂਦੇ ਨੇ ਤੇ ਫੇਰ ਇਲਾਕੇ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਟਾਰਗੇਟ ਪੂਰਾ ਹੋਣ ਤੋਂ ਬਾਅਦ ਅਗਲੇ ਸ਼ਹਿਰ ਵਿਚ ਫਿਰ ਇਸੇ ਤਰ੍ਹਾਂ ਝੁੱਗੀ ਝੌਪੜੀ ਬਣਾ ਕੇ ਰਹਿਣਾ ਸ਼ੁਰੂ ਕਰ ਦਿੰਦੇ ਹਨ ਪੁਲਿਸ ਮੁਤਾਬਿਕ ਇਸ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਬਾਕੀਆਂ ਦੀ ਭਾਲ ਜਾਰੀ ਹੈ।