Punjab accident news: ਟਰੈਕਟਰ-ਮੋਟਰਸਾਈਕਲ ਵਿਚਾਲੇ ਜ਼ਬਰਦਸਤ ਟੱਕਰ, ਪਿਤਾ ਤੇ ਪੁੱਤ ਦੀ ਹੋਈ ਮੌਤ

May 20, 2023, 13:44 PM IST

Punjab accident news: ਬੀਤੇ ਦਿਨੀ ਮਲੋਟ ਵਿਖੇ ਟਰੈਕਟਰ-ਟਰਾਲੀ ਅਤੇ ਮੋਟਰਸਾਈਕਲ ’ਚ ਹੋਏ ਐਕਸੀਡੈਂਟ ਦੌਰਾਨ ਇਕ 12 ਸਾਲਾ ਵਿਦਿਆਰਥੀ ਅਰਸ਼ ਦੀ ਮੌਤ ਹੋ ਗਈ ਸੀ ਜਦਕਿ ਮਿ੍ਰਤਕ ਅਰਸ਼ ਦਾ ਪਿਤਾ ਰਾਜੇਸ਼ ਕੁਮਾਰ ਉਰਫ਼ ਲਵਲੀ ਤੇ ਉਸਦਾ ਚਚੇਰਾ ਭਰਾ ਨਿਤਿਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ। ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਵਿਦਿਆਰਥੀ ਅਰਸ਼ ਦੇ ਪਿਤਾ ਲਵਲੀ ਦੀ ਵੀ ਮੌਤ ਹੋ ਗਈ ਜਿਸ ਕਰਕੇ ਮੁਹੱਲੇ ਵਿਚ ਸੋਗ ਦੀ ਲਹਿਰ ਹੈ। ਜ਼ਿਕਰਯੋਗ ਹੈ ਕਿ 35 ਸਾਲਾ ਲਵਲੀ ਆਪਣੇ ਪੁੱਤਰ ਅਤੇ ਭਤੀਜੇ ਨੂੰ ਸਕੂਲੋਂ ਮੋਟਰਸਾਈਕਲ ’ਤੇ ਘਰ ਲੈ ਕੇ ਆ ਰਿਹਾ ਸੀ ਕਿ ਦਾਨੇਵਾਲਾ ਚੌਕ ਵਿਚ ਛਾਪਿਆਂਵਾਲੀ ਵਾਲੇ ਪਾਸੇ ਤੋਂ ਆ ਰਹੇ ਟਰੈਕਟਰ ਟਰਾਲੇ ਜੋ ਮਿੱਟੀ ਨਾਲ ਭਰਿਆ ਹੋਇਆ ਸੀ, ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਰਕੇ ਵਿਦਿਆਰਥੀ ਅਰਸ਼ ਦੀ ਮੌਤ, ਤੇ ਅਰਸ਼ ਦੇ ਪਿਤਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ ਜੋ ਬਚ ਨਾ ਸਕੇ।

More videos

By continuing to use the site, you agree to the use of cookies. You can find out more by Tapping this link