Punjab Agriculture Budget 2023: ਖੇਤੀਬਾੜੀ ਅਤੇ ਕਿਸਾਨ ਭਲਾਈ ਵਾਲਾ ਬਜਟ, ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਦਾ ਪ੍ਰਸਤਾਵ
Mar 10, 2023, 18:22 PM IST
Punjab Agriculture Budget 2023: ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਵੱਲੋਂ ਡਿਜਿਟਲ ਰੂਪ ਵਿੱਚ ਪੰਜਾਬ ਬਜਟ 2023 ਪੇਸ਼ ਕੀਤਾ ਜਾ ਰਿਹਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਲਈ ਖੇਤੀਬਾੜੀ ਤੇ ਸਹਾਇਕ ਖੇਤਰਾਂ ਲਈ 2023-24 ਲਈ 13,888 ਕਰੋੜ ਰੁਪਏ ਦੇ ਤਜਵੀਜ਼, ਖੇਤੀਬਾੜੀ 'ਚ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਦਾ ਫੈਸਲਾ, 2023-24 ਲਈ ਖੇਤੀਬਾੜੀ 'ਚ ਵਿਭਿੰਨਤਾ 'ਤੇ ਵਿਸ਼ੇਸ਼ ਯੋਜਨਾ ਲਈ 1,000 ਕਰੋੜ ਰੁਪਏ ਦੀ ਸ਼ੁਰੂਆਤੀ ਅਲਾਟਮੈਂਟ ਦਾ ਪ੍ਰਸ੍ਤਾਵ, ਝੋਨਾ ਦੀ ਸਿੱਧੀ ਬਿਜਾਈ ਲਈ ਤੇ MSP 'ਤੇ ਮੂੰਗ ਦੇ ਫਸਲ ਦੀ ਖਾਰੀਬ ਲਈ 125 ਕਰੋੜ ਰੁਪਏ ਦੀ ਅਲਾਟਮੈਂਟ ਦਾ ਪ੍ਰਸ੍ਤਾਵ, ਕਿਸਾਨਾਂ ਨੂੰ ਮੁਫ਼ਤ ਬਿਜਲੀ ਲਈ 2023-24 ਲਈ 9,331 ਕਰੋੜ ਰੁਪਏ ਦੀ ਅਲਾਟਮੈਂਟ ਦਾ ਪ੍ਰਸ੍ਤਾਵ, ਕਿਸਾਨਾਂ ਨੂੰ ਮੌਸਮ ਦੀ ਮਾਰ ਤੇ ਹੋਰ ਕੁਦਰਤੀ ਆਫ਼ਤ ਤੋਂ ਬਚਾਉਣ ਲਈ ਫਸਲ ਬੀਮਾ ਦਾ ਐਲਾਨ ਕੀਤਾ ਗਿਆ ਹੈ।