Batala Stubble Burning: ਬਟਾਲਾ `ਚ ਕਿਸਾਨ ਨੇ ਪਰਾਲੀ ਨੂੰ ਲਗਾਈ ਅੱਗ, ਸੂਚਨਾ ਮਿਲਣ `ਤੇ ਮੌਕੇ `ਤੇ ਪਹੁੰਚੇ ਖੇਤੀਬਾੜੀ ਅਧਿਕਾਰੀ
Batala Stubble Burning Video: ਬਟਾਲਾ ਦੇ ਬੈਂਕ ਕਲੋਨੀ ਤੋਂ ਕੁਝ ਹੀ ਦੂਰੀ ਉੱਤੇ ਕਿਸੇ ਵੱਲੋਂ ਖੇਤ ਵਿੱਚ ਪਰਾਲੀ ਨੂੰ ਅੱਗ ਲਗਾਈ ਗਈ ਜਿਸ ਦੀ ਜਾਣਕਾਰੀ ਸਰਕਾਰੀ ਅਧਿਕਾਰੀ ਕਲਸਟਰ ਅਫ਼ਸਰ ਬਲਜਿੰਦਰ ਸਿੰਘ ਜੋਹਲ ਨੂੰ ਮਿਲੀ ਤੇ ਤੁਰੰਤ ਹਰਕਤ ਵਿੱਚ ਆਏ। ਬਲਜਿੰਦਰ ਸਿੰਘ ਨੇ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਅੱਗ ਬੁਝਾਉਣੀ ਚਾਹੀ ਪਰ ਅੱਗ ਬਹੁਤ ਜ਼ਿਆਦਾ ਹੋਣ ਕਰਕੇ ਮੌਕੇ ਉੱਤੇ ਫਾਇਰ ਬਿਰਗੇਡ ਨੂੰ ਬੁਲਾਉਣਾ ਪਿਆ। ਲੰਬੀ ਮੁਸ਼ੱਕਤ ਮਗਰੋਂ ਅੱਗ ਤੇ ਕਾਬੂ ਪਾਇਆ ਗਿਆ।