Batala Theft News: ਬਟਾਲਾ ਦੀ ਇੱਕੋ ਫੈਕਟਰੀ `ਚ ਦੂਜੀ ਵਾਰ ਚੋਰੀ ਦੀ ਘਟਨਾ, ਪੁਲਸ ਦੇ ਹੱਥ ਖਾਲੀ
Punjab's Batala Theft News: ਖ਼ਬਰ ਬਟਾਲਾ ਤੋਂ ਆ ਰਹੀ ਹੈ ਜਿੱਥੇ ਪਹਿਲੀ ਹੋਈ ਚੋਰੀ ਦਾ ਕੁਝ ਨਹੀਂ ਪਤਾ ਚੱਲ ਸਕਿਆ ਤੇ ਫਿਰ 40 ਦਿਨ ਬਾਅਦ ਦੁਬਾਰਾ ਉਸੇ ਫੈਕਟਰੀ 'ਚ ਹੋਈ ਚੋਰੀ। ਹਾਲਾਂਕਿ ਪੁਲਿਸ ਦੇ ਹੱਥ ਖਾਲੀ ਹੀ ਰਹੇ ਅਤੇ ਇਸ ਦੌਰਾਨ ਚੋਰੀ ਦੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ। ਪੁਲਿਸ ਦਾ ਓਹੀ ਰਟਿਆ ਰਟਾਇਆ ਜਵਾਬ ਮਿਲਿਆ ਕਿ ਫਿਲਹਾਲ ਮਾਮਲੇ ਦੀ ਤਫਤੀਸ਼ ਜਾਰੀ ਹੈ।