Bathinda Video: ਚਾਈਨਾ ਡੋਰ `ਚ ਫਸੇ ਕਬੂਤਰ ਨੂੰ ਬਚਾਇਆ, ਦੇਖੋ ਵੀਡੀਓ
Punjab Bathinda Video: ਚਾਈਨਾ ਡੋਰ ਜਿਥੇ ਇਨਸਾਨ ਅਤੇ ਵਾਤਾਵਰਨ ਲਈ ਖਤਰਨਾਕ ਹੈ, ਓਥੇ ਹੀ ਇਹ ਡੋਰ ਜਨਾਵਰਾਂ ਅਤੇ ਪੰਛੀਆ ਲਈ ਵੀ ਖਤਰਨਾਕ ਹੈ। ਇਸਦੀ ਇੱਕ ਤਾਜ਼ਾ ਤਸਵੀਰ ਉਸ ਵੇਲੇ ਸਾਹਮਣੇ ਆਈ ਜਦੋਂ ਬਟਾਲਾ ਦੇ ਕਿਲ੍ਹਾ ਮੰਡੀ ਬਜ਼ਾਰ ਵਿੱਚ 20 ਫੁਟ ਉਚਾਈ ਤੇ ਇੱਕ ਕਬੂਤਰ ਚਾਈਨਾ ਡੋਰ ਵਿੱਚ ਫਸ ਕੇ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਸੀ ਤੇ ਇੱਕ ਵਿਅਕਤੀ ਵਲੋਂ ਪੋੜੀ ਲਗਾ ਕੇ ਇਸ ਕਬੂਤਰ ਨੂੰ ਚਾਈਨਾ ਡੋਰ ਵਿਚੋਂ ਕੱਢ ਕੇ ਉਸਦੀ ਜ਼ਿੰਦਗੀ ਬਚਾਈ। ਮੌਕੇ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਸਹਿਜੇ ਹੀ ਅੰਦਾਜਾ ਲਗਾ ਸਕਦੇ ਹੋ ਕੇ ਇਹ ਚਾਈਨਾ ਡੋਰ ਕਿੰਨੀ ਖਤਰਨਾਕ ਹੈ।