Bhadaur Fight Video: ਭਦੌੜ ਸਿਵਲ ਹਸਪਤਾਲ `ਚ ਗੁੰਡਾਗਰਦੀ ਦਾ ਨੰਗਾ ਨਾਚ! ਚੱਲੀਆਂ ਡਾਂਗਾ, ਕਈ ਜ਼ਖ਼ਮੀ
Punjab Bhadaur Civil Hospital Fight Viral Video: ਪੰਜਾਬ ਵਿੱਚ ਜਿੱਥੇ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਖੜੇ ਕੀਤੇ ਜਾਂਦੇ ਹਨ ਉੱਥੇ ਅਪਰਾਧ ਅਤੇ ਗੁੰਡਾਗਰਦੀ ਨਾਲ ਜੁੜੀਆਂ ਖ਼ਬਰਾਂ ਵੀ ਲਗਾਤਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਤਾਜਾ ਮਾਮਲਾ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਭਦੌੜ ਤੋਂ ਸਾਹਮਣੇ ਆਇਆ ਹੈ ਜਿੱਥੇ ਢਾਬਾ ਮਾਲਕਾਂ ਨਾਲ ਕੁੱਟਮਾਰ ਤੋਂ ਬਾਅਦ ਦੋ ਧਿਰਾਂ ਭਦੌੜ ਹਸਪਤਾਲ ਵਿੱਚ ਦਾਖ਼ਲ ਹੋ ਗਈਆਂ ਅਤੇ ਇੱਕ ਧਿਰ ਵੱਲੋਂ ਨੌਜਵਾਨਾਂ 'ਤੇ ਡਾਂਗਾਂ ਫੇਰੀਆਂ ਗਈਆਂ।