ਆਜ਼ਾਦੀ ਦਿਹਾੜੇ ਤੋਂ ਪਹਿਲਾਂ ਪਠਾਨਕੋਟ `ਚ BSF ਦੇ ਜਵਾਨਾਂ ਨੂੰ ਵੱਡੀ ਕਾਮਯਾਬੀ, ਇੱਕ ਘੁਸਪੈਠੀਆ ਕੀਤਾ ਢੇਰ
ਭਾਰਤ-ਪਾਕਿ ਸਰਹੱਦ 'ਤੇ ਸਥਿਤ ਭਾਰਤ ਦੀ ਕਮਲਜੀਤ ਚੌਕੀ 'ਤੇ ਬੀਤੀ ਰਾਤ ਗੋਲੀਬਾਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ BSF ਨੇ ਪਾਕਿਸਤਾਨ ਤੋਂ ਭਾਰਤੀ ਸਰਹੱਦ 'ਤੇ ਘੁਸਪੈਠ ਕਰ ਰਹੇ ਇਕ ਘੁਸਪੈਠੀਏ ਨੂੰ ਢੇਰ ਕਰ ਦਿੱਤਾ। BSF ਵੱਲੋਂ ਕਰੀਬ 14 ਰਾਊਂਡ ਫਾਇਰ ਕੀਤੇ ਗਏ।