Punjab Budget Session 2023: Sidhu Moosewala ਬਾਰੇ ਬੋਲੇ ਅਮਨ ਅਰੋੜਾ, `ਸਿੱਧੂ ਕੋਲ ਉਸ ਦਿਨ 2 ਸੁਰੱਖਿਆ ਕਰਮਚਾਰੀ ਤੇ ਬੁਲੇਟ ਪਰੂਫ ਗੱਡੀ ਸੀ, ਉਹ ਲੈਕੇ ਹੀ ਨਹੀਂ ਗਏ`

Thu, 09 Mar 2023-2:20 pm,

Punjab Budget Session 2023: ਪੰਜਾਬ ਬਜਟ ਇਲਜਸ ਦਾ ਅੱਜ ਚੌਥਾ ਦਿਨ ਸੀ। ਪੰਜਾਬ ਵਿਧਾਨ ਸਭਾ ਵਿੱਚ ਬਜਟ ਇਜਲਾਸ ਦੌਰਾਨ ਅੱਜ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ। ਇਸ ਮਗਰੋਂ ਆਮ ਆਦਮੀ ਪਾਰਟੀ ਦੀ ਪੰਜਾਬ ਸੂਬਾ ਇਕਾਈ ਦੇ ਸਹਿ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ''ਸੁਰੱਖਿਆ ਘਟਾਉਣ ਜਾਂ ਵਧਾਉਣ ਸਬੰਧੀ ਗੱਲਾਂ ਤਾਂ ਜਨਤਾ ਵਿੱਚ ਆ ਹੀ ਜਾਂਦੀਆਂ ਹਨ, ਇਸ ਵਿੱਚ ਕੋਈ ਵੱਡੀ ਗੱਲ ਨਹੀਂ। ''ਉਨ੍ਹਾਂ ਨੇ ਅੱਗੇ ਕਿਹਾ, ''ਸਿੱਧੂ ਮੂਸੇਵਾਲਾ ਸਾਡਾ ਵੀ ਛੋਟਾ ਭਰਾ ਸੀ ਤੇ ਅਸੀਂ ਵੀ ਉਸ ਦੇ ਫੈਨਸ ਸੀ ਪਰ ਉਸ ਕੋਲ ਬੁਲਟ ਪਰੂਫ ਗੱਡੀ ਵੀ ਸੀ ਤੇ ਉਹ ਲੈ ਕੇ ਨਹੀਂ ਗਏ ਅਤੇ ਦੋ ਸੁਰੱਖਿਆ ਮੁਲਾਜ਼ਮ ਵੀ ਨਾਲ ਲੈ ਕੇ ਨਹੀਂ ਗਏ।'' ਉਨ੍ਹਾਂ ਨੇ ਕਿਹਾ ਕਿ, ''ਉਸ ਦੇ ਮਾਪਿਆਂ ਤੋਂ ਪੁੱਛੋਂ ਉਸ ਕੋਲ ਇਕ ਬੁਲਟ ਪਰੂਫ ਗੱਡੀ ਸੀ ਤੇ ਦੋ ਸੁਰੱਖਿਆ ਮੁਲਾਜ਼ਮ ਸੀ ਉਹ ਨਾਲ ਨਹੀਂ ਲੈ ਕੇ ਗਿਆ।''

More videos

By continuing to use the site, you agree to the use of cookies. You can find out more by Tapping this link