CM ਮਾਨ ਨੇ ਸਪੀਕਰ ਨੂੰ ਦਿੱਤਾ ਅਜਿਹਾ ਗਿਫ਼ਟ, ਵਿਰੋਧੀ ਹੋ ਗਏ ਤੱਤੇ `ਇਹ ਭੱਜਣਗੇ, ਸਪੀਕਰ ਸਾਬ੍ਹ ਵਿਧਾਨਸਭਾ ਨੂੰ ਲਾਓ ਜਿੰਦਾ`
CM Bhagwant mann speech: ਸੋਮਵਾਰ ਨੂੰ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਸ਼ੁਰੂ ਹੋਈ। ਸੀਐਮ ਆਪਣੇ ਸੰਬੋਧਨ ਤੋਂ ਪਹਿਲਾਂ ਸਦਨ ਚ ਸਪੀਕਰ ਕੁਲਤਾਰ ਸੰਧਵਾਂ ਨੂੰ ਇੱਕ ਗਿਫ਼ਟ ਦਿੱਤਾ ਅਤੇ ਸਾਰਿਆਂ ਸਾਹਮਣੇ ਉਸ ਨੂੰ ਖੋਲ੍ਹਣ ਲਈ ਕਿਹਾ.... ਜਦੋਂ ਸਪੀਕਰ ਨੇ ਗਿਫਟ ਖੋਲ੍ਹ ਤੇ ਦੇਖਿਆ ਤਾਂ ਉਸ ਵਿੱਚੋਂ ਇੱਕ ਤਾਲਾ ਨਿੱਕਲਿਆ... ਸੀਐਮ ਮਾਨ ਨੇ ਇਸ ਦੌਰਾਨ ਕਿਹਾ ਕਿ ਸਦਨ ਦੇ ਗੇਟ ਨੂੰ ਤਾਲਾਂ ਲਗਾ ਦਿੱਤਾ ਜਾਵੇ ਤਾਂ ਜੋ ਵਿਰੋਧੀ ਸਦਨ ਚੋਂ ਬਾਹਰ ਨਾ ਭੱਜ ਸਕਣ.