Gurmeet Singh Meet Hayer Wedding Video: ਇੱਕ ਦੂਜੇ ਦੇ ਹੋਏ ਮੰਤਰੀ ਮੀਤ ਹੇਅਰ ਤੇ ਡਾ.ਗੁਰਵੀਨ, ਗੁਰੂ ਸਾਹਿਬ ਜੀ ਦੀ ਹਜ਼ੂਰੀ `ਚ ਲਈਆਂ ਲਾਵਾਂ
Gurmeet Singh Meet Hayer Dr. Gurveen Kaur Wedding latest Video: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਮੇਰਠ ਦੀ ਡਾ. ਗੁਰਵੀਨ ਕੌਰ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਹਨ। ਚੰਡੀਗੜ੍ਹ ਵਿੱਚ ਵਿਆਹ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਦੋਸਤਾਂ-ਮਿੱਤਰਾਂ ਨੇ ਸ਼ਿਰਕਤ ਕੀਤੀ। ਗੁਰਮੀਤ ਸਿੰਘ ਤੇ ਡਾ. ਗੁਰਵੀਨ ਕੌਰ ਦੇ ਅਨੰਦ ਕਾਰਜ ਗੁਰੂ ਮਰਿਆਦਾ ਅਨੁਸਾਰ ਨਵਾਂਗਾਓ ਵਿੱਚ ਹੋਏ। ਗੁਰਵੀਨ ਕੌਰ ਮੇਰਠ ਦੇ ਗੋਡਵਿਨ ਗਰੁੱਪ ਦੇ ਡਾਇਰੈਕਟਰ ਭੁਪਿੰਦਰ ਸਿੰਘ ਬਾਜਵਾ ਦੀ ਬੇਟੀ ਹੈ। ਦੋਵਾਂ ਦੀ ਪਿਛਲੇ ਹਫਤੇ ਐਤਵਾਰ ਨੂੰ ਮੇਰਠ 'ਚ ਮੰਗਣੀ ਹੋਈ ਸੀ। ਗੁਰਵੀਨ ਕੌਰ ਮੇਦਾਂਤਾ ਹਸਪਤਾਲ, ਗੁਰੂਗ੍ਰਾਮ ਵਿੱਚ ਇੱਕ ਰੇਡੀਓਲੋਜਿਸਟ ਵਜੋਂ ਕੰਮ ਕਰ ਰਹੀ ਹੈ। ਗੁਰਮੀਤ ਸਿੰਘ ਪੰਜਾਬ ਦੀ 'ਆਪ' ਸਰਕਾਰ 'ਚ ਖੇਡ ਮੰਤਰੀ ਹਨ।