ਪੰਜਾਬ `ਚ ਹੁਣ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ਼ ਹੋਣਗੇ `ਇਰਾਦਾ ਕਤਲ` ਦੀ ਧਾਰਾ 307 ਅਧੀਨ ਮੁਕੱਦਮੇ ਦਰਜ
Jan 20, 2023, 12:39 PM IST
ਪੰਜਾਬ ਅੰਦਰ ਚਾਈਨਾ ਡੋਰ ਨਾਲ ਲਗਾਤਾਰ ਵੱਧ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਹੁਣ ਪੁਲਸ ਨੇ ਸਖ਼ਤ ਰੁਖ਼ ਅਪਨਾ ਲਿਆ ਹੈ। ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ ਇਰਾਦਾ ਕਤਲ ਦੀ ਧਾਰਾ 307 ਅਧੀਨ ਮੁਕੱਦਮੇ ਦਰਜ ਹੋਣਗੇ। ਇਸਦੀ ਸ਼ੁਰੂਆਤ ਖੰਨਾ ਪੁਲਸ ਨੇ ਕੀਤੀ ਹੈ। ਚਾਈਨਾ ਡੋਰ ਸਮੇਤ ਫੜੇ 2 ਨੌਜਵਾਨਾਂ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ। ਇਹ ਧਾਰਾ ਚਾਈਨਾ ਡੋਰ ਨਾਲ ਜਖ਼ਮੀ ਹੋਏ ਨੌਜਵਾਨਾਂ ਦੇ ਬਿਆਨ ਉਪਰ ਲਗਾਈ ਗਈ।