Delhi Weather Update: ਰਾਜਧਾਨੀ ਦਿੱਲੀ ਵਿੱਚ ਧੁੰਦ ਦੀ ਚਾਦਰ ਵਿਛੀ; ਹਲਕੀ ਬਾਰਿਸ਼ ਕਾਰਨ ਵਧੀ ਠੰਢ
Delhi Weather Update: ਸੀਤ ਲਹਿਰ ਚੱਲਣ ਮਗਰੋਂ ਧੁੰਦ ਦੀ ਇੱਕ ਪਰਤ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਮੋਤੀ ਲਾਲ ਨਹਿਰੂ ਮਾਰਗ ਤੋਂ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਤੜਕੇ ਧੁੰਦ ਦੀ ਚਾਦਰ ਵਿਛ ਗਈ ਹੈ। ਦਿੱਲੀ-ਐੱਨਸੀਆਰ ਦੇ ਕਈ ਇਲਾਕਿਆਂ 'ਚ ਬਾਰਿਸ਼ ਸ਼ੁਰੂ ਹੋ ਗਈ ਹੈ। ਦਿੱਲੀ 'ਚ ਕਈ ਥਾਵਾਂ 'ਤੇ ਧੁੰਦ ਛਾਈ ਹੋਈ ਹੈ। ਹਲਕੀ-ਹਲਕੀ ਠੰਢੀਆਂ ਹਵਾਵਾਂ ਵੀ ਚੱਲ ਰਹੀਆਂ ਹਨ।