ਝੋਨੇ ਦੀ ਬਿਜਾਈ ਨੂੰ ਲੈਕੇ ਸੀਐੱਮ ਮਾਨ ਨੇ ਕੀਤਾ ਵੱਡਾ ਐਲਾਨ, 4 ਜ਼ੋਨਾਂ `ਚ ਵੰਡਿਆ ਸੂਬਾ
May 15, 2023, 17:13 PM IST
ਪੰਜਾਬ ਮੁੱਖ ਮੰਤਰੀ ਭਗਵੰਤ ਨੇ ਖੇਤੀ ਧੰਦੇ ਨੂੰ ਲਾਹੇਵੰਦ ਬਣਾਉਣ ਦੇ ਲਈ ਵੱਡੇ ਫੈਸਲੇ ਕੀਤੇ ਹਨ। ਸਰਕਾਰ ਦਾ ਇਹ ਫੈਸਲਾ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ ਹੈ। ਸੱਭ ਤੋਂ ਪਹਿਲਾ ਸੀਐੱਮ ਮਾਨ ਨੇ ਜਲੰਧਰ ਜ਼ਿਮਨੀ ਚੋਣ 'ਚ ਜਿੱਤ ਤੋਂ ਬਾਅਦ ਜਲੰਧਰ ਵਾਸੀਆਂ ਦਾ ਧੰਨਵਾਦ ਕੀਤਾ। ਸਰਕਾਰ ਨੇ ਝੋਨੇ ਦੀ ਬਿਜਾਈ ਨੂੰ ਲੈਕੇ ਵੱਡਾ ਫੈਸਲਾ ਲੀਤਾ ਹੈ। ਸੀਐੱਮ ਮਾਨ ਨੇ ਕਿਹਾ ਕਿ ਸਰਕਾਰ1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਪੈਸੇ ਦੇਵੇਗੀ। ਪੰਜਾਬ 'ਚ 10 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋਵੇਗੀ ਜੋ 21 ਜੂਨ ਤਕ ਚੱਲੇਗੀ ਜਿਸ ਕਾਰਨ ਸੂਬੇ ਨੂੰ 4 ਜ਼ੋਨਾਂ 'ਚ ਵੰਡਿਆ ਗਿਆ ਹੈ। ਕਿਸਾਨਾਂ ਨੂੰ 8 ਘੰਟੇ ਬਿਨਾਂ ਕਿਸੇ ਰੁਕਾਵਟ ਦੇ ਬਿਜਲੀ-ਪਾਣੀ ਮਿਲੇਗੀ। ਪਹਿਲੇ ਜ਼ੋਨ ਤਹਿਤ ਸਰਹੱਦ ਉਪਰ ਤਾਰ ਦੇ ਪਾਰ 10 ਜੂਨ ਤੋਂ ਝੋਨਾ ਲੱਗੇਗਾ, ਦੂਜੇ ਜ਼ੋਨ ਤਹਿਤ 16 ਜੂਨ ਤੋਂ 7 ਜ਼ਿਲ੍ਹਿਆਂ 'ਚ ਝੋਨੇ ਲੱਗੇਗਾ ਤੇ ਤੀਜ਼ੇ ਜ਼ੋਨ 'ਚ 19 ਜੂਨ ਤੋਂ ਮੁਹਾਲੀ, ਰੋਪੜ ਸਣੇ 7 ਜ਼ਿਲ੍ਹਿਆਂ 'ਚ ਲਵਾਈ ਸ਼ੁਰੂ ਹੋਵੇਗੀ, ਵਧੇਰੀ ਜਾਣਕਾਰੀ ਲਈ ਵੀਡੀਓ ਵੇਖੋ ਤੇ ਜਾਣੋ..