Sadak Suraksha Force: ਪੰਜਾਬ ਨੂੰ ਨਵੀਂ ਪੁਲਿਸ ਫੋਰਸ,ਗੱਡੀ ਦੇ ਸਟੇਰਿੰਗ ਨੂੰ ਹੱਥ ਪਾਉਣ ਤੋਂ ਪਹਿਲਾਂ ਜ਼ਰੂਰ ਵੇਖੋ ਵੀਡੀਓ
Sadak Suraksha Force: ਅੱਜ ਪੰਜਾਬ 'ਚ ਸੜਕ ਸੁਰੱਖਿਆ ਲਈ ਨਵੀਂ ਫੋਰਸ ਮਿਲੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਨੂੰ ਸਮੱਰਪਿਤ 'ਸੜਕ ਸੁਰੱਖਿਆ ਫੋਰਸ' (Punjab Sadak Suraksha Force) ਕਰਨਗੇ। ਦਰਅਸਲ ਇਹ ਸਮਾਗਮ ਜਲੰਧਰ ਦੇ PAP ਵਿਖੇ ਹੋਵੇਗਾ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵੱਲੋਂ 144 ਹਾਈਟੈਕ ਗੱਡੀਆਂ ਬੇੜੇ 'ਚ ਕੀਤੀਆਂ ਗਈਆਂ ਹਨ। SSF 'ਚ 5000 ਪੁਲਿਸ ਮੁਲਜ਼ਮ ਲੋਕਾਂ ਦੀ ਸੁਰੱਖਿਆ ਕਰਨਗੇ। ਸੜਕ 'ਤੇ ਇਹ ਦੇਸ਼ ਦੀ ਸੱਭ ਤੋਂ ਹਾਈਟੈਕ ਫੋਰਸ ਵਜੋਂ ਜਾਣੀ ਜਾਵੇਗੀ। SSF ਹਰ 30 ਕਿਲੋਮੀਟਰ ਤੇ ਤੈਨਾਤ ਹੋਵੇਗੀ SSF ਦੀ ਗੱਡੀ ਸੜਕੀ ਹਾਦਸੇ 'ਚ ਹੁੰਦੀਆਂ ਮੌਤਾਂ ਨੂੰ ਘੱਟ ਕਰਨ 'ਚ ਕਾਰਗਰ ਸਾਬਿਤ ਹੋਵੇਗੀ।