Dasuya Firing Video: ਦਸੂਹਾ ਦੇ ਬਜਾਜ ਸ਼ੋਅਰੂਮ `ਚ ਹੋਈ ਫਾਇਰਿੰਗ, ਕੰਮ ਕਰਨ ਵਾਲੇ ਕਰਿੰਦੇ ਦੀ ਹੋਈ ਮੌਤ
Dasuya Firing News: ਦਸੂਹਾ ਦੇ ਬਜਾਜ ਸ਼ੋਅਰੂਮ ਦੇ ਮਾਲਕ ਨੇ ਆਪਣੇ ਸ਼ੋਅਰੂਮ ਵਿੱਚ ਕੰਮ ਕਰਦੇ ਕਰਿੰਦੇ (ਕਰਮਚਾਰੀ) ਨੂੰ ਗੋਲੀ ਮਾਰ ਦਿੱਤੀ। ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਜੋਗਿੰਦਰ ਸਿੰਘ ਵਾਸੀ ਪਿੰਡ ਉਡੜਾ ਵਜੋਂ ਹੋਈ ਹੈ।ਇਹ ਵਾਰਦਾਤ ਹੁਸ਼ਿਆਰਪੁਰ ਦੇ ਦਸੂਹਾ ਵਿੱਤਚ ਵਾਪਰੀ ਹੈ। ਇਸ ਘਟਨਾ ਤੋਂ ਬਾਅਦ ਸ਼ੋਅਰੂਮ ਮਾਲਕ ਫਰਾਰ ਹੈ। ਮਾਮਲੇ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।