Weather Update: ਪੰਜਾਬ ਸਣੇ ਦਿੱਲੀ NCR `ਚ ਕੜਾਕੇ ਦੀ ਠੰਡ, ਦੇਖੋ ਤਸਵੀਰਾਂ ਰਾਹੀਂ ਵੱਖ ਵੱਖ ਸ਼ਹਿਰਾਂ ਦਾ ਹਾਲ
Weather Update: ਪੰਜਾਬ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਅਤੇ ਤੇਜ ਹਵਾਵਾਂ ਵੀ ਚੱਲ ਰਹੀਆਂ ਹਨ। ਸੰਘਣੀ ਧੁੰਦ ਨਾਲ ਸੜਕਾਂ ਉੱਤੇ ਰਫ਼ਤਾਰ ਘੱਟ ਗਈ ਹੈ। ਅੱਜ ਪੰਜਾਬ ਵਿੱਚ ਹੱਡਚੀਰਵੀਂ ਠੰਡ ਹੈ ਅਤੇ ਸੜਕਾਂ ਉੱਤੇ ਕੁਝ ਵੀ ਨਹੀਂ ਦਿਖਾਈ ਦੇ ਰਿਹਾ ਹੈ ਅਤੇ ਇਸ ਨਾਲ ਕੰਮਕਾਜ ਵੀ ਪ੍ਰਭਾਵਿਤ ਹੋ ਰਹੇ ਹਨ। ਦੇਸ਼ ਦੀ ਰਾਜਧਾਨੀ ਦਿੱਲੀ (Delhi Weather Update) ਸਮੇਤ ਪੂਰੇ ਐਨਸੀਆਰ ਵਿੱਚ ਇਸ ਮੌਸਮ ਦੀ ਸਭ ਤੋਂ ਸੰਘਣੀ ਧੁੰਦ ਦੇਖਣ ਨੂੰ ਮਿਲੀ।