Weather Update: ਪੰਜਾਬ ਤੇ ਦਿੱਲੀ `ਚ ਵਧੀ ਕੜਾਕੇ ਦੀ ਠੰਡ, ਠੁਰ-ਠੁਰ ਕਰ ਰਹੇ ਨੇ ਲੋਕ, ਦੇਖੋ ਸਵੇਰ ਦੀਆਂ ਤਸਵੀਰਾਂ
Punjab Weather Update: ਪੰਜਾਬ ਵਿੱਚ ਸੰਘਣੀ ਧੁੰਦ ਤੋਂ ਅੱਜ ਥੋੜੀ ਰਾਹਤ ਹੈ ਪਰ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਹੁਣ ਮੌਸਮ ਵਿਭਾਗ ਵੱਲੋਂ 5 ਦਿਨਾਂ ਦੀ ਸੀਤ ਲਹਿਰ ਅਤੇ ਸੰਘਣੀ ਧੁੰਦ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਇਸ ਅਲਰਟ ਨਾਲ ਠੰਡ ਦੇ ਵੱਧਣ ਦੇ ਹੋਰ ਆਸਾਰ ਹਨ। ਇਸ ਦੇ ਨਾਲ ਹੀ ਚੰਡੀਗੜ੍ਹ 'ਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਬੀਤੇ ਦਿਨੀ ਪੰਜਾਬ ਵਿੱਚ ਸਵੇਰੇ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਵਿਜ਼ੀਬਿਲਟੀ 20 ਮੀਟਰ ਤੋਂ ਘੱਟ ਹੈ।