Punjab Education Budget 2023: ਪੰਜਾਬ ਸਿੱਖਿਆ ਨੂੰ ਲੈਕੇ ਰੱਖੇ ਇਹ ਅਹਿਮ ਪ੍ਰਸਤਾਵ, ਮੁੜ ਸ਼ੁਰੂ ਕੀਤਾ ਜਾਵੇਗਾ `ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ`
Fri, 10 Mar 2023-6:26 pm,
Punjab Education Budget 2023: ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਅੱਜ ਪੰਜਾਬ ਬਜਟ 2023 ਪੇਸ਼ ਕੀਤਾ ਗਿਆ ਹੈ। ਪੰਜਾਬ 'ਚ ਸਿੱਖਿਆ ਨੂੰ ਲੈਕੇ ਵੀ ਕਈ ਅਹਿਮ ਫੈਸਲੇ ਲੀਤੇ ਗਏ ਹਨ। ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਆਧੁਨਿਕ ਤਕਨੀਕ ਨਾਲ ਸਿਖਲਾਈ ਦੇਣ ਲਈ 20 ਕਰੋੜ ਰੁਪਏ ਦਾ ਪ੍ਰਸਤਾਵ, 2023-24 ਵਿੱਚ ਸਕੂਲਾਂ ਨੂੰ ਵੱਕਾਰੀ ਸਕੂਲਾਂ ਵਿੱਚ ਅਪਗ੍ਰੇਡ ਕਰਨ ਲਈ 200 ਕਰੋੜ ਰੁਪਏ ਦੇ ਸ਼ੁਰੂਆਤੀ ਅਲਾਟਮੈਂਟ ਦਾ ਪ੍ਰਸਤਾਵ, OBC ਵਿਦਿਆਰਥੀਆਂ ਲਈ 18 ਕਰੋੜ ਤੇ ਅਨੁਸੂਚਿਤ ਵਿਦਿਆਰਥੀਆਂ ਲਈ 60 ਕਰੋੜ ਰੁਪਏ ਦਾ ਪ੍ਰਸਤਾਵ, ਪੰਜਾਬ 'ਚ ਸਰਕਾਰੀ ਕਾਲਜਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਤੇ ਸੁਧਾਰ ਤੇ ਲਾਇਬ੍ਰੇਰੀ ਦੇ ਨਿਰਮਾਣ ਲਈ 68 ਕਰੋੜ ਰੁਪਏ ਦਾ ਪ੍ਰਸਤਾਵ, ਹੱਬ ਸਥਾਪਿਤ ਕਰਨ ਲਈ 116 ਕਰੋੜ ਰੁਪਏ ਦਾ ਪ੍ਰਸਤਾਵ ਰੱਖਿਆ, ਖੇਡ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ 258 ਕਰੋੜ ਰੁਪਏ ਦਾ ਪ੍ਰਸਤਾਵ ਰੱਖਿਆ ਗਿਆ ਹੈ। ਹੋਰ ਜਾਣਕਾਰੀ ਲਈ ਵੀਡੀਓ ਨੂੰ ਅੰਤ ਤੱਕ ਵੇਖੋ..