Bathinda Video: ਬਠਿੰਡਾ ਦੇ ਇਸ ਪਿੰਡ ਨੇ ਬਜ਼ੁਰਗਾਂ ਨੂੰ ਪਾਇਆ ਪੜ੍ਹਨੇ, ਨਾਮ ਲਿਖਣਾ ਸਿੱਖਣ `ਤੇ ਦਿੱਤਾ ਜਾ ਰਿਹਾ ਇਨਾਮ
Bathinda News: ਬਠਿੰਡਾ ਵਿੱਚ ਇੱਕ ਨਿਵੇਕਲੀ ਪਹਿਲ ਕੀਤੀ ਗਈ ਹੈ। ਦਰਅਸਲ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਬੱਲ੍ਹੋ ਨੇ ਅੰਗੂਠਾ ਸਾਪ ਮਰਦ ਅਤੇ ਔਰਤਾਂ ਨੂੰ ਦਸਤਖਤ ਸਿਖਾਉਣ ਦਾ ਬੀੜਾ ਚੁੱਕ ਲਿਆ। ਪਿਛਲੇ ਦਿਨੀ ਸੁਸਾਇਟੀ ਦੀ ਹੋਈ ਮੀਟਿੰਗ ਵਿੱਚ ਪਾਸ ਕੀਤੇ ਗਏ ਮਤੇ ਵਿੱਚ ਫੈਸਲਾ ਲਿਆ ਕਿ ਪਿੰਡ ਦੇ ਜਿੰਨੇ ਅਨਪੜ੍ਹ ਹਨ, ਉਨਾਂ ਨੂੰ ਦਸਤਖਤ ਕਰਨੇ ਸਿਖਾਏ ਜਾਣਗੇ ਤਾਂ ਕਿ ਕੌਈ ਵੀ ਅੰਗੂਠਾ ਸਾਪ ਨਾ ਰਹੇ । ਸੰਸਥਾਂ ਦੇ ਸਰਪ੍ਰਸਤ ਤੇ ਸਮਾਜ ਸੇਵੀ ਗੁਰਮੀਤ ਸਿੰਘ ਮਾਨ ਦਾ ਸੁਪਨਾ ਹੈ ਕਿ ਮੇਰਾ ਪਿੰਡ ਦਾ ਵਾਸੀ ਅੰਗੂਠਾ ਸਾਪ ਨਾ ਹੋਵੇ , ਸਗੋ ਅਨਪੜ੍ਹ ਹੋਣ ਦੇ ਬਾਵਜੂਦ ਦਸਤਖਤ ਕਰਦਾ ਹੋਵੇ। ਉਨਾਂ ਕਿਹਾ ਕਿ ਗਿਆਨਵਾਨ ਬਣਾਉਣ ਲਈ ਸੰਸਥਾ ਹਰ ਸੰਭਵ ਕੋਸ਼ਿਸ਼ ਕਰਦੀ ਰਹੇਗੀ।