Faridkot Jail Video: ਸੁਰਖੀਆਂ `ਚ ਫਰੀਦਕੋਟ ਦੀ ਕੇਂਦਰੀ ਜੇਲ੍ਹ, ਦੋ ਮਹਿਲਾਵਾਂ ਕੋਲੋਂ ਹੈਰੋਇਨ ਸਣੇ ਮੋਬਾਈਲ ਤੇ ਸਿਮ ਕੀਤਾ ਬਰਾਮਦ
Faridkot Jail Videos: ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਬੰਦ ਆਪਣੇ ਪਤੀ ਨੂੰ ਮਿਲਣ ਆਈਆਂ ਦੋ ਔਰਤਾਂ ਕੋਲੋਂ 30 ਗ੍ਰਾਮ ਹੈਰੋਇਨ, 105 ਗ੍ਰਾਮ ਸਲਫਾ ਅਤੇ ਇੱਕ ਟੱਚ ਸਕਰੀਨ ਮੋਬਾਈਲ ਫ਼ੋਨ ਸਿਮ ਸਮੇਤ ਬਰਾਮਦ ਹੋਣ ਦੀ ਖ਼ਬਰ ਮਿਲੀ ਹੈ। ਇਸ ਦੇ ਨਾਲ ਹੀ ਜੇਲ੍ਹ ਪ੍ਰਸ਼ਾਸਨ ਨੇ ਦੋਵਾਂ ਔਰਤਾਂ ਨੂੰ ਪੁਲਿਸ ਨੂੰ ਸੌਂਪ ਦਿੱਤਾ। ਇਸ ਦੇ ਨਾਲ ਹੀ ਹੁਣ ਪੁਲਿਸ ਨੇ ਥਾਣਾ ਸਿਟੀ 'ਚ ਮਾਮਲਾ ਦਰਜ ਕਰ ਲਿਆ ਹੈ।