Faridkot Drug News: ਨਸ਼ੇ ਦਾ ਟੀਕਾ ਲਗਾ ਕੇ ਚੋਰੀ ਕਰਨ ਆਇਆ ਵਿਅਕਤੀ ਫੜਿਆ ਗਿਆ, ਬੈਗ `ਚੋਂ ਨਿਕਲਿਆ ਚਿੱਟਾ ਤੇ ਸਰਿੰਜ
Punjab's Faridkot Drug News: ਪੰਜਾਬ 'ਚ ਨਸ਼ਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਅੱਜ ਸਵੇਰੇ ਇੱਕ ਵਿਅਕਤੀ ਨਸ਼ੇ ਦਾ ਟੀਕਾ ਲਗਾ ਕੇ ਚੋਰੀ ਕਰਨ ਦੀ ਨੀਅਤ ਨਾਲ ਅੰਦਰ ਗਿਆ ਅਤੇ ਜਦੋਂ ਉਸਨੂੰ ਫੜਿਆ ਗਿਆ ਤਾਂ ਉਸਨੇ ਦੱਸਿਆ ਕਿ ਉਸਨੇ ਟੀਕਾ ਲਗਾਇਆ ਸੀ ਤਾਂ ਉਸਨੇ ਆਪਣੇ ਬੈਗ ਵਿੱਚੋਂ ਕੱਢ ਕੇ ਨਸ਼ੀਲੇ ਪਦਾਰਥ ਦਾ ਬੈਗ ਵਿਖਾਇਆ। ਲੋਕਾਂ ਦਾ ਕਹਿਣਾ ਹੈ ਕਿ ਪੁਲਿਸ 'ਤੇ ਉਨ੍ਹਾਂ ਦਾ ਭਰੋਸਾ ਉੱਠਦਾ ਨਜ਼ਰ ਆ ਰਿਹਾ ਹੈ। ਇਹ ਵਿਅਕਤੀ ਆਪਣੇ ਕੋਲ ਚਿੱਟਾ ਦਿਖਾਉਂਦੇ ਹੋਏ ਨਜ਼ਰ ਆ ਰਿਹਾ ਹੈ ਅਤੇ ਉਸਦੇ ਬੈਗ 'ਚ ਇੱਕ ਸਰਿੰਜ ਵੀ ਹੈ।