ਕਿਸਾਨਾਂ ਨੇ ਸਰਕਾਰ ਨੂੰ ਕੀਤੀ ਅਪੀਲ, ਸ਼ਿਮਲਾ ਮਿਰਚ ਤੇ ਖਰਬੂਜੇ ਦੀ ਫ਼ਸਲ ਨੂੰ ਵਪਾਰੀ ਆਪਸੀ ਸਹਿਮਤੀ ਕਰਕੇ ਨਹੀਂ ਦੇ ਰਹੇ ਪੂਰਾ ਰੇਟ
Apr 10, 2023, 16:52 PM IST
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਫਸਲੀ ਚੱਕਰ ਵਿਚੋਂ ਕੱਢਣ ਦੇ ਲਈ ਬਦਲਵੀਆਂ ਫਸਲਾਂ ਦੀ ਬਿਜਾਈ ਕਰਨ ਦੇ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਅਤੇ ਵੱਖ-ਵੱਖ ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਹਨ ਪਰ ਗਰਾਊਂਡ ਰਿਐਲਟੀ ਕੁਝ ਹੋਰ ਹੈ। ਕਿਸਾਨਾਂ ਨੂੰ ਕੋਈ ਵੀ ਸੁਧਾਰ ਨਹੀਂ ਦਿੱਤੀ ਜਾ ਰਹੀ ਜਿਸ ਦੀ ਤਾਜ਼ਾ ਮਿਸਾਲ ਹੈ ਜਿੱਥੇ 700 ਏਕੜ ਵਿਚ ਸ਼ਿਮਲਾ ਮਿਰਚ ਅਤੇ 200 ਏਕੜ ਵਿੱਚ ਖਰਬੂਜੇ ਦੀ ਬਿਜਾਈ ਕੀਤੀ ਗਈ ਹੈ। ਉਥੇ ਹੀ ਸ਼ਿਮਲਾ ਮਿਰਚ ਤੇ ਖਰਬੂਜੇ ਦੀ ਫ਼ਸਲ ਨੂੰ ਵਪਾਰੀ ਆਪਸੀ ਸਹਿਮਤੀ ਕਰਕੇ ਪੂਰਾ ਰੇਟ ਨਹੀਂ ਦੇ ਰਹੇ। ਕਿਸਾਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਤਰੁੰਤ ਇਸ ਪਾਸੇ ਧਿਆਨ ਦਿੱਤਾ ਜਾਵੇ ਤਾਂ ਕਿ ਕਿਸਾਨਾਂ ਦੀ ਫ਼ਸਲ ਦਾ ਪੂਰਾ ਮੁੱਲ ਮਿਲ ਸਕੇ।