Fazilka Latest video: ਪਹਿਲਾਂ ਤੋੜਿਆ ਦੁਕਾਨ ਦਾ ਗੇਟ, ਫਿਰ ਸਿਗਰੇਟ ਪੀਂਦੇ ਹੋਏ ਕਾਜੂ ਤੇ ਬਦਾਮ ਕੀਤੇ ਚੋਰੀ, ਵੇਖੋ CCTV
Fazilka robbery Latest video ਬੱਸ ਸਟੈਂਡ ਦੇ ਨਜ਼ਦੀਕ ਇੱਕ ਕਰਿਆਨੇ ਦੀ ਦੁਕਾਨ 'ਤੇ ਚੋਰਾਂ ਨੇ ਹਮਲਾ ਕੀਤਾ। ਚੋਰ ਦੁਕਾਨ ਦੇ ਪਿਛਲੇ ਗੇਟ ਤੋਂ ਅੰਦਰ ਦਾਖਲ ਹੋਏ। ਉਨ੍ਹਾਂ ਨੇ ਪਹਿਲਾਂ ਦੁਕਾਨ ਦੀ ਛੱਤ ਤੋਂ ਜਾਲ ਤੋੜਿਆ ਅਤੇ ਇਸ ਤੋਂ ਬਾਅਦ ਦੁਕਾਨ ਦੇ ਗੇਟ ਦਾ ਤਾਲਾ ਤੋੜਿਆ। ਲੋਹੇ ਦੀ ਰਾਡ ਮਾਰੀ ਅਤੇ ਫਿਰ ਦੁਕਾਨ ਅੰਦਰ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੁਕਾਨ ਅੰਦਰ ਦਾਖਲ ਹੋ ਕੇ ਪਹਿਲਾਂ ਸਿਗਰਟਾਂ ਚੋਰੀ ਕੀਤੀਆਂ, ਫਿਰ ਸਿਗਰਟਾਂ ਪੀਂਦੇ ਹੋਏ ਕਾਜੂ, ਬਦਾਮ, ਦੇਸੀ ਘਿਓ ਅਤੇ ਹੋਰ ਕਰਿਆਨੇ ਦਾ ਸਮਾਨ ਚੋਰੀ ਕਰ ਲਿਆ। ਹਾਲਾਂਕਿ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।