Punjab Fire News: ਕਿਸਾਨ ਵੱਲੋਂ ਖੇਤਾਂ `ਚ ਲਗਾਈ ਅੱਗ, ਪਨਸਪ ਵਿਭਾਗ ਦੇ ਗੋਦਾਮ ਨੂੰ ਲਿਆ ਆਪਣੀ ਲਪੇਟ `ਚ
रिया बावा Sun, 19 May 2024-7:26 pm,
Punjab Fire News: ਪੰਜਾਬ ਸਰਕਾਰ ਵੱਲੋਂ ਲਗਾਤਾਰ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕਿਸਾਨ ਆਪਣੇ ਖੇਤਾਂ ਵਿੱਚ ਰਹਿਣ ਖੁੰਦ ਨੂੰ ਅੱਗ ਨਾ ਲਗਾਉਣ। ਇਸ ਨਾਲ ਕਈ ਵੱਡੇ ਹਾਦਸੇ ਵਾਪਰਦੇ ਹਨ ਪਰ ਕਿਸਾਨ ਖੇਤਾਂ ਵਿੱਚ ਅੱਗ ਲਗਾਉਣ ਤੋਂ ਬਾਜ ਨਹੀਂ ਆ ਰਹੇ। ਅੱਜ ਤਾਜ਼ਾ ਮਾਮਲਾ ਗੁਰਦਾਸਪੁਰ ਪੰਡੋਰੀ ਰੋਡ ਤੋਂ ਸਾਹਮਣੇ ਆਇਆ ਹੈ ਜਿੱਥੇ ਕਿਸਾਨ ਵਲੋ ਖੇਤਾਂ ਵਿੱਚ ਅੱਗ ਲਗਾਈ ਗਈ। ਪਨਸਪ ਦੇ ਗੁਦਾਮਾਂ ਤੱਕ ਪਹੁੰਚ ਗਈ ਜਿਸ ਨਾਲ ਪਨਸਪ ਦੇ ਗੁਦਾਮ ਅੰਦਰ ਪਏ ਲੱਕੜ ਅਤੇ ਪਲਾਸਟਿਕ ਦੇ ਕਰੇਟਾਂ ਨੂੰ ਅੱਗ ਲੱਗ ਜਾਣ ਕਾਰਨ ਗੁਦਾਮ ਅੰਦਰ ਅੱਗ ਪੂਰੀ ਤਰ੍ਹਾਂ ਦੇ ਨਾਲ ਫੈਲ ਗਈ।