Flood In Punjab: ਘੱਗਰ `ਚ 100 ਫੁੱਟ ਤੋਂ ਜ਼ਿਆਦਾ ਪਾੜ ਪੈਣ ਕਾਰਨ ਸਰਦੂਲਗੜ੍ਹ ਸ਼ਹਿਰ ਵੱਲ ਵੱਧ ਰਿਹਾ ਪਾਣੀ, ਵੱਧ ਰਿਹਾ ਹੜ੍ਹ ਦਾ ਖਤਰਾ
Jul 19, 2023, 23:46 PM IST
Flood In Punjab: ਮਾਨਸਾ ਦੇ ਫੂਸ ਮੰਡੀ ਵਿਖੇ ਘੱਗਰ ਦੇ ਵਿੱਚ ਪਾੜ ਪੈਣ ਕਾਰਨ ਪਾਣੀ ਸਰਦੂਲਗੜ੍ਹ ਸ਼ਹਿਰ ਦੇ ਵਿੱਚ ਪਹੁੰਚ ਚੁੱਕਿਆ ਹੈ। ਇਥੇ ਲੋਕ ਆਪਣੇ ਘਰਾਂ ਨੂੰ ਬਚਾਉਣ ਦੇ ਵਿੱਚ ਜੁਟੇ ਹੋਏ ਹਨ। ਫੂਸ ਮੰਡੀ ਵਿਖੇ ਘੱਗਰ ਦੇ ਵਿੱਚ 100 ਫੁੱਟ ਤੋਂ ਜ਼ਿਆਦਾ ਪਾੜ ਪੈਣ ਦੇ ਕਾਰਨ ਪਾਣੀ ਲਗਾਤਾਰ ਸਰਦੂਲਗੜ ਸ਼ਹਿਰ ਵੱਲ ਨੂੰ ਵਧ ਰਿਹਾ ਹੈ। ਪਾਣੀ ਪੰਜਾਬ ਹਰਿਆਣਾ ਹਾਈਵੇ ਦੇ ਉੱਪਰ ਪਹੁੰਚ ਚੁੱਕਿਆ ਹੈ। ਸਰਦੂਲਗੜ੍ਹ ਦਾ ਅੱਧਾ ਹਿੱਸਾ ਪਾਣੀ ਦੀ ਮਾਰ ਦੇ ਵਿੱਚ ਆ ਗਿਆ ਹੈ ਜਿਸ ਤਹਿਤ ਬਹੁਤ ਸਾਰੀ ਗਰੀਬ ਪਰਿਵਾਰ ਪਾਣੀ ਦੇ ਵਿੱਚ ਫਸੇ ਹੋਏ ਹਨ। ਹੜ੍ਹ ਪ੍ਰਭਾਵਿਤਾਂ ਨੂੰ ਐਨ ਡੀ ਆਰ ਐਫ ਅਤੇ ਆਰਮੀ ਦੀਆਂ ਟੀਮਾਂ ਵੱਲੋਂ ਰੈਸਕਿਊ ਕਰਕੇ ਬਾਹਰ ਕੱਢਿਆ ਜਾ ਰਿਹਾ ਹੈ। ਸਥਾਨਕ ਲੋਕਾਂ ਨੇ ਜਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਲਈ ਮਿੱਟੀ ਅਤੇ ਜੇਸੀਬੀ ਆਦਿ ਉਪਲਬਧ ਕਰਵਾਈਆਂ ਜਾਣ ਤਾਂ ਕਿ ਉਹ ਆਪਣੇ ਘਰਾਂ ਦਾ ਵੀ ਬਚਾਅ ਕਰ ਸਕਣ ਅਤੇ ਪਾਣੀ ਨੂੰ ਬੰਨ੍ਹ ਮਾਰ ਸਕਣ, ਵੇਖੋ ਤੇ ਜਾਣੋ..