Punjab Flood News: ਲੋਕਾਂ ਲਈ ਮੁਸੀਬਤ ਬਣਿਆ ਬਰਸਾਤੀ ਪਾਣੀ, ਮੀਂਹ ਕਾਰਨ ਰੇਲਵੇ ਅੰਡਰ ਬ੍ਰਿਜ ਤੇ ਫਸੀ ਸਕੂਲ ਵੈਨ
Jul 25, 2023, 11:13 AM IST
Punjab Flood News: ਅੱਜ ਸਵੇਰ ਤੋਂ ਹੀ ਫਾਜ਼ਿਲਕਾ 'ਚ ਤੇਜ਼ ਮੀਂਹ ਪੈ ਰਿਹਾ ਹੈ ਜਿਸਨੇ ਸ਼ਹਿਰ ਨੂੰ ਜਲ ਥਲ ਕਰਕੇ ਰੱਖ ਦਿੱਤਾ ਹੈ। ਫਾਜ਼ਿਲਕਾ ਦੇ ਰੇਲਵੇ ਅੰਡਰ ਬ੍ਰਿਜ ਦੇ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਓਥੇ ਪਾਣੀ ਜਮ੍ਹਾਂ ਹੋ ਗਿਆ ਹੈ। ਪਾਣੀ ਜਮਾ ਹੋਣ ਕਾਰਨ ਪਾਣੀ ਦੇ ਵਿੱਚ ਸਕੂਲੀ ਬੱਚਿਆਂ ਦੀ ਵੈਨ ਫਸ ਗਈ। ਹਾਲਾਂਕਿ ਮੌਕੇ ਤੋਂ ਲੰਘ ਰਹੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਸਕੂਲ ਡਰਾਈਵਰ ਦੀ ਮਦਦ ਕਰ ਵੈਨ ਵਿੱਚ ਸਵਾਰ ਛੋਟੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ। ਸਕੂਲ ਵੈਨ ਨੂੰ ਬਾਹਰ ਕੱਢਣ ਲਈ ਹੋਰ ਲੋਕ ਸੱਦੇ ਗਏ ਤੇ ਸਕੂਲ ਵੈਨ ਨੂੰ ਧੱਕਾ ਲਾ ਕੇ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ। ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਅੰਡਰ ਬ੍ਰਿਜ ਦੇ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਇਹ ਹਲਾਤ ਪੈਦਾ ਹੋ ਰਹੇ ਹਨ।