ਮਾਨ ਸਰਕਾਰ ਦਾ `Mission Rojgar`, ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ
Feb 21, 2023, 14:00 PM IST
ਪੰਜਾਬ ਸਰਕਾਰ ਦਾ ਮਿਸ਼ਨ ਰੋਜ਼ਗਾਰ ਜਾਰੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਹਨ। ਉਹਨਾਂ ਲੋਕਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਪਹਿਲਾਂ ਇਹ ਲੋਕਾਂ ਲਈ ਸੁਪਨਾ ਬਣ ਗਿਆ ਸੀ ਕਿ ਉਹ ਕਦੇ ਸਰਕਾਰ ਲਈ ਕੰਮ ਕਰ ਸਕਣਗੇ ਜਾਂ ਨਹੀਂ ਅਤੇ ਹੁਣ 129 ਪਰਿਵਾਰ ਆਪਣੇ ਸੁਪਨੇ ਪੂਰੇ ਕਰ ਰਹੇ ਹਨ। ਜੇਕਰ ਤੁਸੀਂ ਬਿਨਾਂ ਰਿਸ਼ਵਤ ਦੇ ਕੁਰਸੀ 'ਤੇ ਬੈਠੇ ਹੋ ਤਾਂ ਤੁਸੀਂ ਲੋਕਾਂ ਦੀ ਸੇਵਾ ਕਰਨਾ ਆਪਣੀ ਜ਼ਿੰਮੇਵਾਰੀ ਸਮਝੋਗੇ। ਇਹਨਾਂ ਵਿੱਚੋਂ 33% ਕੁੜੀਆਂ ਹਨ ਅਤੇ ਅਸੀਂ ਇਹ ਜਾਣਦੇ ਹੋਏ ਨਹੀਂ ਕੀਤਾ, ਕੁੜੀਆਂ ਮਿਹਨਤੀ ਹਨ ਅਤੇ ਆਪਣੀ ਜਗ੍ਹਾ ਬਣਾਉਂਦੀਆਂ ਹਨ। ਅੱਜ ਤੋਂ ਅਸੀਂ ਮੁਹਿੰਮ ਚਲਾਵਾਂਗੇ ਕਿ ਜੇਕਰ ਕੋਈ ਵੀ ਛੋਟਾ ਦੁਕਾਨਦਾਰ ਬੋਰਡ ਨਹੀਂ ਲਗਵਾ ਸਕਦਾ ਤਾਂ ਸਰਕਾਰ ਉਸ ਨੂੰ ਪੰਜਾਬੀ ਵਿੱਚ ਬੋਰਡ ਲਗਵਾਕੇ ਦਵਗੀ। ਸੀਐਮ ਮਾਨ ਨੇ ਕਿਹਾ ਕਿ ਮੈਂ ਇੱਕ ਕਲਾਕਾਰ ਸੀ ਅਤੇ ਜੇਕਰ ਮੈਂ ਚਾਹੁੰਦਾ ਤਾਂ ਉਥੋਂ ਪੈਸੇ ਕਮਾ ਲੈਂਦਾ। ਪਰ ਮੈਂ ਮਹਿਸੂਸ ਕੀਤਾ ਕਿ ਪੰਜਾਬ ਲਈ ਕੁਝ ਅਜਿਹਾ ਕੀਤਾ ਜਾਣਾ ਚਾਹੀਦਾ ਹੈ ਜਿਸ ਲਈ ਮੈਂ ਇੱਥੇ ਆਇਆ ਹਾਂ।