Gurdaspur News: ਬਰਸਾਤੀ ਨਾਲੇ ਚ ਡੁੱਬਣ ਨਾਲ ਦੋ ਬੱਚਿਆਂ ਦੀ ਮੌਤ
Aug 17, 2023, 15:13 PM IST
Punjab's Gurdaspur Flood News: ਪੰਜਾਬ ਦੇ ਗੁਰਦਸਪੂਰ ਜ਼ਿਲ੍ਹੇ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਕਿ ਬਰਸਾਤੀ ਨਾਲੇ 'ਚ ਡੁੱਬਣ ਕਰਕੇ 2 ਬੱਚਿਆਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਬੱਚੇ ਹੜ੍ਹ ਦੇ ਪਾਣੀ ਨੂੰ ਦੇਖਣ ਗਏ ਸਨ। ਬੱਚਿਆਂ ਦੀ ਪਛਾਣ 13 ਸਾਲ ਦੇ ਦਿਲਪ੍ਰੀਤ ਸਿੰਘ ਅਤੇ 14 ਸਾਲ ਦੇ ਜਸਕਰਨ ਸਿੰਘ ਵਜੋਂ ਹੋਈ ਹੈ।