ਪੁਲਿਸ ਵਾਲਿਆਂ ਦੀ ਕਿਸਾਨਾਂ ਨਾਲ ਧੱਕੇਸ਼ਾਹੀ, ਮਹਿਲਾ ਦੇ ਮਾਰ ਰਿਹਾ ਚਪੇੜਾਂ ਤੇ ਜ਼ਮੀਨ ਤੇ ਰੋਲਿਆ ਕਿਸਾਨ
May 18, 2023, 13:43 PM IST
ਸੋਸ਼ਲ ਮੀਡਿਆ ਤੇ ਪੁਲਿਸ ਵਾਲਿਆਂ ਦੀ ਕਿਸਾਨਾਂ ਨਾਲ ਧੱਕੇਸ਼ਾਹੀ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਵੀਡੀਓ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੀ ਹੈ ਜਿੱਥੇ ਜ਼ਮੀਨ ਐਕਵਾਇਰ ਦਾ ਵਿਰੋਧ ਕਰਨ 'ਤੇ ਪੁਲਿਸ ਨਾਲ ਕਿਸਾਨਾਂ ਦਾ ਹੰਗਾਮਾ ਹੋਇਆ। ਇਸ ਵੀਡੀਓ 'ਚ ਪੁਲਿਸ ਵਾਲਾ ਇੱਕ ਮਹਿਲਾ ਨੂੰ ਚਪੇੜਾਂ ਮਾਰਦਾ ਤੇ ਕਿਸਾਨ ਨੂੰ ਜ਼ਮੀਨ ਤੇ ਰੋਲਦਾ ਨਜ਼ਰ ਆ ਰਿਹਾ ਹੈ, ਵੀਡੀਓ ਵੇਖੋ ਤੇ ਜਾਣੋ..