Harsimrat Kaur Badal news: `ਬੱਚਿਆਂ ਲਈ ਪਾਣੀ ਤੇ ਹੋਸਟਲ ਦਾ ਪ੍ਰਬੰਧ ਕਰ ਦਿਓ`, ਕੈਮਰੇ ਅੱਗੇ DC ਨਾਲ ਹਰਸਿਮਰਤ ਕੌਰ ਬਾਦਲ ਨੇ ਕੀਤੀ ਗੱਲ
Punjab's Harsimrat Kaur Badal news: ਰਾਜਿੰਦਰਾ ਕਾਲਜ ਦੇ ਹਾਕੀ ਸਟੇਡੀਅਮ ਵਿੱਚ ਬੱਚਿਆਂ ਦੇ ਵਿਚਕਾਰ ਖੜ੍ਹੇ ਹੋ ਕੇ ਮੀਡੀਆ ਦੇ ਸਾਹਮਣੇ ਆਪਣੇ ਮੋਬਾਈਲ ਫੋਨ ਦੀ ਹੈਂਡਸਫ੍ਰੀ ਵਰਤੋਂ ਕਰਦੇ ਹੋਏ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੂੰ ਫੋਨ ਕਰਕੇ ਕਿਹਾ ਕਿ ਕਾਲੇਜ ਦੇ ਨਾਲ ਬਣੇ ਹਾਕੀ ਸਟੇਡੀਅਮ ਵਿੱਚ ਖੇਡਣ ਵਾਲੇ ਖਿਡਾਰੀਆਂ ਲਈ ਪੀਣ ਵਾਲੇ ਪਾਣੀ ਅਤੇ ਹੋਸਟਲ ਦੀ ਰਿਹਾਇਸ਼ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਸਾਂਸਦ ਬਾਦਲ ਨੇ ਕਿਹਾ ਕਿ "ਡਿਪਟੀ ਕਮਿਸ਼ਨਰ ਸਾਹਿਬ, ਇੱਕ ਹੋਰ ਛੋਟਾ ਜਿਹਾ ਕੰਮ ਕਰੋ, ਤੁਸੀਂ ਤਾਂ ਖ਼ੁਸ਼ੀ ਦੇ ਮੂਡ ਵਿੱਚ ਹੋ, ਜਿੱਥੇ ਬੱਚਿਆਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਲਈ ਕਹਿ ਰਹੇ ਹੋ, ਉੱਥੇ ਆਸਰਾ ਦਾ ਵੀ ਪ੍ਰਬੰਧ ਕਰ ਦਿਓ।"