Russia Punjabi youth: ਰੂਸ `ਚ ਫਸੇ ਪੰਜਾਬੀ ਨੌਜਵਾਨਾਂ ਦੀ ਇੱਕ ਹੋਰ ਵੀਡੀਓ! ਕਿਹਾ- ਬਚਾਅ ਲਓ ਨਹੀਂ ਤਾਂ ਸਾਡੀਆਂ ਲਾਸ਼ਾਂ ਵੀ ਨਹੀਂ ਮਿਲਣੀਆਂ
Russia Punjabi youth: ਭਾਰਤ ਦੇ ਸੱਤ ਨੌਜਵਾਨ ਜਿਹਨਾਂ ਦੀ ਰੂਸ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਰੀਬ ਇੱਕ ਮਹੀਨੇ ਪਹਿਲਾਂ ਵਾਇਰਲ ਹੋਈ ਸੀ ਜਿਸ ਵਿੱਚ ਨੌਜਵਾਨ ਜੋ ਪੰਜਾਬ ਅਤੇ ਹਰਿਆਣਾ ਸੂਬੇ ਦੇ ਦੱਸਦੇ ਹੋਏ ਕਿਹਾ ਰਹੇ ਸਨ ਕਿ ਉਹ ਰੂਸ ਵਿੱਚ ਘੁੰਮਣ ਲਈ ਆਏ ਸਨ, ਜਿੱਥੇ ਉਨ੍ਹਾਂ ਨੂੰ ਫੜ ਲਿਆ ਗਿਆ ਅਤੇ ਜ਼ਬਰਦਸਤੀ ਫੌਜ ਵਿੱਚ ਭਰਤੀ ਕਰ ਯੁਕਰੇਨ ਲਿਆਂਦਾ ਗਿਆ ਹੈ ਅਤੇ ਜੰਗ ਵਿੱਚ ਭੇਜਿਆ ਜਾ ਰਿਹਾ ਹੈ। ਭਾਵੇਂ ਕਿ ਵੀਡੀਓ ਦੇ ਵਾਇਰਲ ਹੋਣ ਤੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੇ ਇਸ ਮਾਮਲੇ ਨੂੰ ਉਦੋਂ ਸੰਜੀਦਾ ਲੈਂਦੇ ਜਲਦ ਨੌਜਵਾਨਾਂ ਦੀ ਮਦਦ ਲਈ ਪਰਿਵਾਰਾਂ ਨੂੰ ਅਸ਼ਵਾਸ਼ਨ ਦਿੱਤਾ ਸੀ ਲੇਕਿਨ ਹੁਣ ਦੁਬਾਰਾ ਉਹਨਾਂ ਨੌਜਵਾਨਾਂ ਦੀਆਂ ਦੋ ਹੋਰ ਵੀਡੀਓ ਆਈਆਂ ਹਨ ਜਿਸ ਵਿੱਚ ਨੌਜਵਾਨ ਦੱਸ ਰਹੇ ਹਨ ਕਿ ਉਹ ਫੌਜ ਕੋਲ ਹੀ ਹਨ ਅਤੇ ਉਹਨਾਂ ਨੂੰ ਜ਼ਬਰਦਸਤੀ ਉਸ ਥਾਂ ਉੱਤੇ ਭੇਜਿਆ ਗਿਆ ਹੈ ਜਿੱਥੇ ਜੰਗ ਲੱਗੀ ਹੋਈ ਹੈ।