Punjab accident news: ਹੁਸ਼ਿਆਰਪੁਰ `ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਉਡ ਗਏ ਗੱਡੀਆਂ ਦੇ ਪਰਖੱਚੇ, 1 ਦੀ ਮੌਤ ਤੇ 7 ਹੋਏ ਜ਼ਖਮੀ
May 27, 2023, 14:05 PM IST
Punjab accident news: ਹੁਸ਼ਿਆਰਪੁਰ ਦੇ ਹਲਕਾ ਟਾਂਡਾ ਦੇ ਵਿਚ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਹਾਦਸੇ 'ਚ 1 ਵਿਅਕਤੀ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਜੱਦ ਕਿ 7 ਹੋਰ ਵਿਅਕਤੀ ਜ਼ਖਮੀ ਹੋ ਗਏ। ਜ਼ਖਮੀ ਹੋਏ ਪੀੜਿਤਾਂ ਨੂੰ ਤੁਰੰਤ ਇਲਾਜ ਲਈ ਟਾਂਡਾ ਦੇ ਸਰਕਾਰੀ ਹਸਪਤਾਲ 'ਚ ਲੈ ਜਾਇਆ ਗਿਆ। ਗੱਡੀਆਂ ਦੀ ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਗੱਡੀਆਂ ਦੇ ਬੁਰੀ ਤਰ੍ਹਾਂ ਨਾਲ ਪਰਖੱਚੇ ਉਡ ਗਏ। ਜਾਣਕਾਰੀ ਮੁਤਾਬਿਕ ਇਕ ਯੂਪੀ ਨੰਬਰੀ ਗੱਡੀ 'ਚ ਵਿਅਕਤੀ ਸਵਾਰ ਸੀ ਜੋ ਕਿ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਬਾਰ ਨੂੰ ਜਾ ਰਹੇ ਸੀ। ਇਸ ਦੌਰਾਨ ਦਾਰਾਪੁਰ ਬਾਈਪਾਸ ਨਜ਼ਦੀਕ ਉਨ੍ਹਾਂ ਦੀ ਗੱਡੀ ਬੇਕਾਬੂ ਹੋ ਕੇ ਡਿਵਾਈਡਰ ਤੋੜਦੀ ਹੋਈ ਦੂਜੇ ਪਾਸਿਓਂ ਆ ਰਹੀ ਗੱਡੀ ਅਤੇ ਮੋਟਰਸਾਈਕਲ ਨਾਲ ਜਾ ਟਕਰਾਈ ਜਿਸ ਕਾਰਨ 1 ਵਿਅਕਤੀ ਦੀ ਮੌਤ ਹੋ ਗਈ ਤੇ 7 ਜਖ਼ਮੀ ਹੋ ਗਏ।