Punjab Weather Video: ਪੰਜਾਬ ਦੇ ਬਨੂੜ `ਚ ਦਿਨ ਵੇਲੇ ਛਾਇਆ ਹਨੇਰਾ ਤੇ ਮੀਂਹ ਦੇ ਨਾਲ ਪਏ ਗੜੇ, ਵੇਖੋ ਵੀਡੀਓ
Punjab Weather Video: ਪੰਜਾਬ ਦੇ ਬਨੂੜ 'ਚ ਦਿਨ ਵੇਲੇ ਹਨੇਰਾ ਛਾਇਆ ਹੋਇਆ ਹੈ ਤੇ ਮੀਂਹ ਦੇ ਨਾਲ ਗੜੇ ਵੀ ਪੈ ਰਹੇ ਹਨ। ਆਸਮਾਨ ’ਤੇ ਕਾਲੇ ਬੱਦਲਾਂ ਕਾਰਨ ਦਿਨ ਵੇਲੇ ਹਨੇਰਾ ਹੋ ਗਿਆ। ਅਸਮਾਨ ਵਿੱਚ ਕਾਲੇ ਬੱਦਲ ਛਾ ਗਏ ਹਨ ਅਤੇ ਅਚਾਨਕ ਤੇਜ਼ ਹਵਾਵਾਂ ਦੇ ਬਾਅਦ ਭਾਰੀ ਮੀਂਹ ਸ਼ੁਰੂ ਹੋ ਗਿਆ ਹੈ। ਅਸਮਾਨ ਵਿੱਚ ਆਏ ਬਦਲਾਅ ਨਾਲ ਸਵੇਰ ਤੋਂ ਹੀ ਸ਼ਾਮ ਵਰਗਾ ਮਾਹੌਲ ਬਣ ਗਿਆ ਹੈ। ਖੇਤਾਂ ਵਿੱਚ ਖੜ੍ਹੀ ਜੀਰੇ ਦੀ ਫ਼ਸਲ ਦੇ ਨੁਕਸਾਨ ਹੋਣ ਦਾ ਖ਼ਦਸ਼ਾ ਹੈ।