Punjab Player: ਇਸ ਅੰਤਰਰਾਸ਼ਟਰੀ ਪੈਰਾ ਖਿਡਾਰੀ ਲਈ ਜੋ ਕਰਨ ਔਜਲਾ ਨੇ ਕੀਤਾ ਸੁਣ ਤੁਸੀਂ ਵੀ ਹੋ ਜਾਓਗੇ ਫੈਨ
Karan Aujla help Punjab Player: ਕਰਣ ਔਜਲਾ ਨੇ ਖੰਨਾ ਦੇ ਮਸ਼ਹੂਰ ਪੈਰਾ ਅਥਲੀਟ ਤੇ ਕਰਾਟੇ ਖਿਡਾਰੀ ਤਰੁਣ ਸ਼ਰਮਾ ਦੀ ਆਰਥਿਕ ਪੱਖੋਂ ਮਦਦ ਕੀਤੀ ਹੈ। ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਖਿਡਾਰੀ ਤਰੁਣ ਸ਼ਰਮਾ ਦੱਸ ਰਿਹਾ ਹੈ ਕਿ ਕਰਣ ਔਜਲਾ ਨੇ ਉਸ ਦੇ ਸਿਰ ਚੜ੍ਹੇ ਨੌ ਲੱਖ ਦੇ ਕਰਜ਼ ਨੂੰ ਉਤਾਰਿਆ ਹੈ। ਤਰੁਣ ਸ਼ਰਮਾ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਦਿੱਤੀ ਹੈ।