Punjab Kisan Diwali 2024: ਲੋਕਾਂ ਨੇ ਪਰਿਵਾਰ ਨਾਲ ਦੇਸ਼ ਦੇ ਅੰਨਦਾਤੇ ਨੇ ਮੰਡੀਆਂ `ਚ ਬੈਠ ਕੇ ਮਨਾਈ ਦਿਵਾਲੀ, ਵੇਖੋ ਵੀਡੀਓ
Kisan celebrated Diwali in Mandi: ਦੇਸ਼ ਭਰ ਵਿੱਚ ਲੋਕਾਂ ਨੇ ਆਪਣੇ ਪਰਿਵਾਰਾਂ ਨਾਲ ਬੈਠ ਕੇ ਦਿਵਾਲੀ ਦੀਆਂ ਖੁਸ਼ੀਆਂ ਮਨਾਈਆਂ ਉੱਥੇ ਹੀ ਪੰਜਾਬ ਦੇ ਕਿਸਾਨਾਂ ਵੱਲੋਂ ਆਪਣੇ ਪਰਿਵਾਰਾਂ ਤੋਂ ਦੂਰ ਮੰਡੀਆਂ ਵਿੱਚ ਬੈਠ ਕੇ ਦਿਵਾਲੀ ਮਨਾਈ ਕਿਉਂਕਿ ਸਰਕਾਰਾਂ ਦੀ ਅਣਗਹਿਲੀ ਕਾਰਨ ਝੋਨੇ ਦੀ ਫਸਲ ਨਾ ਵਿਕਣ ਤੇ ਕਿਸਾਨ ਮੰਡੀਆਂ ਵਿੱਚ ਆਪਣੀ ਝੋਨੇ ਦੀ ਫਸਲ ਨੂੰ ਲੈ ਕੇ ਬੈਠੇ ਹਨ ਜਿਸ ਕਾਰਨ ਕਰਕੇ ਉਹ ਆਪਣੇ ਪਰਿਵਾਰਾਂ ਨਾਲ ਦਿਵਾਲੀ ਨਹੀਂ ਮਨਾ ਸਕੇ। ਮੰਡੀ ਵਿੱਚ ਖੁੱਲੇ ਅਸਮਾਨ ਵਿੱਚ ਆਪਣੀ ਫਸਲ ਨੂੰ ਲੈ ਕੇ ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਅੱਜ ਦੇਸ਼ ਭਰ ਵਿੱਚ ਲੋਕ ਆਪਣੇ ਪਰਿਵਾਰਾਂ ਨਾਲ ਬੈਠੇ ਦਿਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕਰ ਰਹੇ ਹਨ ਤੇ ਸਾਨੂੰ ਇਸ ਗੱਲ ਦਾ ਬਹੁਤ ਵੱਡਾ ਦੁੱਖ ਹੈ ਕਿ ਅਸੀਂ ਆਪਣੇ ਪਰਿਵਾਰਾਂ ਤੋਂ ਦੂਰ ਮੰਡੀਆਂ ਵਿੱਚ ਫਸਲਾਂ ਦੀ ਰਾਖੀ ਮੰਡੀਆਂ ਦੇ ਵਿੱਚ ਬੈਠੇ ਹਾਂ।