Kurali News: ਕੁਰਾਲੀ ਦੀ ਧੀ ਨੇ ਏਅਰਫੋਰਸ ਵਿੱਚ ਵੱਡਾ ਮੁਕਾਮ ਕੀਤਾ ਹਾਸਲ; ਪਰਿਵਾਰ ਨੇ ਕੀਤਾ ਨਿੱਘਾ ਸਵਾਗਤ
Kurali News: ਪਿਛਲੇ ਦਿਨ ਕੁਰਾਲੀ ਸ਼ਹਿਰ ਦੇ ਇੱਕ ਆਮ ਪਰਿਵਾਰ ਦੀ ਧੀ ਚਰਨਪ੍ਰੀਤ ਕੌਰ ਵੱਲੋਂ ਏਅਰ ਫੋਰਸ ਵਿੱਚ ਉੱਚ ਅਹੁਦਾ ਪ੍ਰਾਪਤ ਕੀਤਾ ਹੈ। ਜਿਸ ਦਾ ਅੱਜ ਘਰ ਪਹੁੰਚਣ ਉਤੇ ਸ਼ਹਿਰ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ। ਇਸ ਸਬੰਧੀ ਗੱਲਬਾਤ ਕਰਦਿਆਂ ਚਰਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਪਰਿਵਾਰ ਤੇ ਉਸ ਵੱਲੋਂ ਸਖ਼ਤ ਮਿਹਨਤ ਕੀਤੀ ਹੈ ਜਿਸਦਾ ਨਤੀਜਾ ਅੱਜ ਉਸ ਨੂੰ ਏਅਰਫੋਰਸ ਵਿੱਚ ਉੱਚ ਅਹੁਦੇ ਉੱਤੇ ਚੁਣਿਆ ਗਿਆ।
ਉਨ੍ਹਾਂ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਇਸ ਦੇ ਨਾਲ ਉਹ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਚੰਗੀ ਤਰ੍ਹਾਂ ਕਰ ਸਕਣਗੇ ਉਥੇ ਹੀ ਦੇਸ਼ ਦੀ ਸੇਵਾ ਵੀ ਕਰ ਸਕਣਗੇ, ਜਿਸ ਕਰਕੇ ਉਨ੍ਹਾਂ ਦੀ ਖ਼ੁਸ਼ੀ ਦੁੱਗਣੀ ਹੋ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਜਿਵੇਂ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਹੈ ਉਹ ਕਦੇ ਵੀ ਭੁੱਲ ਨਹੀਂ ਸਕਦੇ। ਚਰਨਪ੍ਰੀਤ ਕੌਰ ਦੇ ਪਿਤਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਸਦੀ ਧੀ ਵੱਲੋਂ ਸਿਰਫ਼ ਉਨ੍ਹਾਂ ਦੇ ਜਾਂ ਫਿਰ ਪਿੰਡ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਜਿਸ ਕਾਰਨ ਉਨ੍ਹਾਂ ਨੂੰ ਧੀ ਉੱਤੇ ਪੂਰਾ ਮਾਣ ਹੈ।